ਬੀਵੀਆਂ ਹੁੰਦੀਆਂ ਨੇ ਅਕਸਰ ...
ਜ਼ਰੂਰੀ ਪਰ ਅਣਗੌਲੀਆਂ ....
ਕੁਰਸੀ,ਮੇਜ਼ ਤੇ ਹੋਰ ਸਮਾਨ ਵਾਂਗ...
ਜੋ ਘਰ ਵਿਚ ਹੋਣੀਆਂ ਜ਼ਰੂਰੀ ਨੇ...
ਸਵੇਰ ਤੋਂ ਸ਼ਾਮ ਤੱਕ..
ਤੇ ਰਾਤ ਤੋਂ ਸਵੇਰ ਤੱਕ...
ਮਾਂ,ਪਤਨੀ ਤੇ ਨੂੰਹ ਦੇ ਰਿਸ਼ਤੇ ..
ਨਿਭਾਉਂਦੀਆਂ ਨੇ ਇਹ ਬੀਵੀਆਂ...
ਸਭ ਦੇ ਗੁੱਸੇ-ਗਿਲੇ ਤੇ ਸ਼ਿਕਵੇ ..
ਆਪਣੇ ਸੀਨੇ ਚ ਲੁਕੋ..
ਚੁੱਪ-ਚਾਪ ਮੁਸ੍ਕੁਰਾ ਕੇ..
ਜਿਉਂਦੀਆਂ ਨੇ ਇਹ ਬੀਵੀਆਂ...
ਜੀ-ਜੀ ਕਰਦੀਆਂ ...
ਗਾਲਾਂ ਤੇ ਝਿੜਕਾਂ ਸੁਣਦੀਆਂ...
ਥਾਲੀ ਵਗਾਹ ਕੇ ਮਾਰਨ ਵਾਲੇ ..
ਸ਼ਰਾਬੀ ਖਾਵੰਦ ਨੂੰ ਵੀ...
ਮਿੰਨਤਾਂ ਕਰ-ਕਰ ਮਨਾਉਂਦੀਆਂ ..
ਇਹ ਬੀਵੀਆਂ....
ਬਚਿਆਂ ਦੇ ਚਾਵਾਂ ਨਾਲ ਪਰਚ ਕੇ...
ਆਪਣੇ ਸੁਪਨੇ ਭੁਲਾ ਚੁੱਕੀਆਂ ..
ਮਾਂ ਦੁਰਗਾ ਵਾਂਗ ਸ਼ਕਤੀਵਾਨ ਬਣਦਿਆਂ...
ਘਰ,ਦਫਤਰ ਤੇ ਜ਼ਿੰਦਗੀ ਨਾਲ..
ਹਰ ਪਲ ਹਰ ਕਦਮ ਜੂਝਦੀਆਂ..
ਵਾਕਈ ਮਲਟੀ-ਟਾਸਕਿੰਗ ਕਰਦੀਆਂ..
ਇਹ ਬੀਵੀਆਂ....
ਸਭ ਸੁਣਦੀਆਂ ਤੇ ਸਹਿੰਦੀਆਂ....
ਪਰ ਫਿਰ ਮੰਨ ਜਾਂਦੀਆਂ...
ਖੂਬਸੂਰਤ ਤੇ ਖੂਬਸੀਰਤ.....
ਇਹ ਬੀਵੀਆਂ.....
ਕੁਕਨੂਸ
੧੬-੦੭-2011
....
