ਕਲਯੁਗ ਵਿੱਚ ਝੂਠ ਦਾ ਬੋਲ-ਬਾਲਾ
ਚੰਗੇ ਲਗਦੇ ਨਾ ਕਿਸੇ ਨੂੰ ਵਿਚਾਰ ਸੱਚੇ
ਨਕਲੀ ਚਹਿਰਾ ਏ ਹਰ ਇੱਕ ਚਹਿਰੇ ਤੇ
ਖੌਰੇ ਖੋ ਗਏ ਨੇ ਕਿਥੇ ਕਿਰਦਾਰ ਸੱਚੇ?
ਦੇਸ਼ ਭਗਤਾਂ ਦੀ ਅਹਿਮੀਅਤ ਗਈ ਖੂਹ ਢੱਠੇ
ਨਵੀਂ ਪੀੜੀ ਨੂੰ ਲੱਗਣ ਨਚਾਰ ਸੱਚੇ
ਅੱਖ ਖੁਲਦੀ ਨਾ ਨਸ਼ੇ ਦੀ ਲੋਰ ਵਿੱਚੋਂ
ਬਣੇ ਫ਼ਿਰਦੇ ਨੇ ਜਹਿੜੇ ਸਰਦਾਰ ਸੱਚੇ
ਪੰਜਾਬ ਬੈਠਾ ਏ ਓਹਨਾ ਦੇ ਮੋਢਿਆਂ ਤੇ
ਰਾਹ ਵਿੱਚ ਲੁਟਦੇ ਨੇ ਡੋਲੀ ਕਹਾਰ ਜਹਿੜੇ
ਚੁਣ ਚੁਣ ਕੇ ਟੰਗ ਤੇ ਫ਼ਾਂਸੀਆਂ ਤੇ
ਸੱਚੇ ਕੌਮ ਦੇ ਸਿਪਹ-ਸਾਲਾਰ ਜਿਹੜੇ
ਅਦਬ ਸ਼ਰਮ ਲਿਆਕਤ ਖੋ ਗਈ ਕਿਧਰੇ
ਬਹਾਦਰ ਲੱਭਾਂ ਮੈ ਕਿਥੋਂ ਆਚਾਰ ਸੱਚੇ?
ਓਹੀ ਫੇਰਨ ਜੜਾਂ ਤੇ ਆਪ ਆਰੀ
ਜਹਿੜੇ ਦੱਸਦੇ ਨੇ ਖੁਦ ਨੂੰ ਗ਼ਮਖ਼ਾਰ ਸੱਚੇ।