ਵੱਖ ਤਰ੍ਹਾਂ ਦੇ ਬੇਇਤਬਾਰੇ ਆਦਮੀ।
ਜਾਣ ਕਿਵੇਂ ਇਹ ਸਤਿਕਾਰੇ ਆਦਮੀ।
ਪੈਰ ਪੈਰ ਤੇ ਹੋ ਜਾਂਦੇ ਨੇ ਜੋ ਪ੍ਰੇਸ਼ਾਨ,
ਬੇਸਿਦਕੇ, ਜਾਂਦੇ ਧਿਰਕਾਰੇ ਆਦਮੀ।
ਕੁਦਰਤ ਦੀ ਰਹਿਮਤ ਨੂੰ ਜੋ ਨਿਕਾਰਦੇ,
ਬਦਕਿਸਮਤ ਬਦਨਸੀਬ ਵਿਚਾਰੇ ਆਦਮੀ,
ਲੀਲਾ ਖਾਤਰ ਜੋ ਮਰਿਯਾਦ ਤੋੜਦੇ,
ਕਾਲ ਹੱਥੋਂ ਉਹ ਜਾਣ ਲਿਤਾੜੇ ਆਦਮੀ।
ਕੰਮ ਕਿਸੇ ਦੇ ਆਉਣਾ ਜੇ ਇਕਲਾਖ ਹੈ,
ਮਰਨ ਬਾਅਦ ਬਣ ਜਾਣ ਸਿਤਾਰੇ ਆਦਮੀ।
ਸੱਚ ਖਾਤਰ ਤਿਆਗ ਜਿੰਨ੍ਹਾ ਦਾ ਧਰਮ ਹੈ,
ਲੋਕਾਂ ਵਿਚ ਉਹ ਜਾਣ ਵਿਚਾਰੇ ਆਦਮੀ।
ਬਾਦਸ਼ਾਹੀ ਦੀ ਚਾਹਤ ਕਰਾਵੇ ਕੁਕਰਮ ਜੇ,
ਖੁਦ ਦੀ ਨਜ਼ਰੋਂ ਗਿਰ ਜਾਣ ਵਿਚਾਰੇ ਆਦਮੀ।