ਉਧਰ ਅਖ਼ਬਾਰ ਵਿੱਚ
ਚੀਜ਼ਾਂ ਦੇ ਭਾਅ ਚੜ੍ਹਦੇ ਹਨ
ਇਧਰ ਘਰਾਂ ’ਚ ਲੋਕਾਂ ਦੇ
ਤਣਾਅ ਵਧਦੇ ਹਨ
ਜ਼ਿੰਦਗੀ, ਬੁੱਧਮ ਸ਼ਰਣਮ ਦੀ ਬਜਾਏ
ਯੁੱਧਮ ਸ਼ਰਣਮ ਦੀ ਥਾਂ
ਜਾ ਖੜ੍ਹੀ ਹੋਈ ਹੈ
ਤੇ ਸੱਤਾ
ਸਰਹੱਦ ’ਤੇ ਖ਼ਤਰੇ ਦੀ
ਘੰਟੀ ਵਜਾਉਣ ਲੱਗਦੀ ਹੈ
ਗੁਜ਼ਸ਼ਤਾ ਜੰਗ ਦੇ
ਜੰਗਾਲੇ ਕਿੱਸੇ ਸੁਣਾਉਣ ਲੱਗਦੀ ਹੈ
ਕਮਲੀ ਜਨਤਾ
ਚੀਜ਼ਾਂ ਦੇ ਵਧੇ ਹੋਏ ਭਾਅ ਭੁੱਲ ਕੇ
ਦੇਸ਼ ਪ੍ਰੇਮ ਦੇ ਹੜ੍ਹ ਵਿੱਚ ਵਗ ਕੇ
‘ਆਈ ਲਵ ਮਾਈ ਇੰਡੀਆ’
ਗਾਉਣ ਲੱਗਦੀ ਹੈ
ਉਧਰ ਅਖ਼ਬਾਰਾਂ ’ਚ
ਚੀਜ਼ਾਂ ਦੇ ਭਾਅ ਚੜ੍ਹਦੇ ਹਨ।
ਧਰਮਪਾਲ ਸਾਹਿਲ
ਉਧਰ ਅਖ਼ਬਾਰ ਵਿੱਚ
ਚੀਜ਼ਾਂ ਦੇ ਭਾਅ ਚੜ੍ਹਦੇ ਹਨ
ਇਧਰ ਘਰਾਂ ’ਚ ਲੋਕਾਂ ਦੇ
ਤਣਾਅ ਵਧਦੇ ਹਨ
ਜ਼ਿੰਦਗੀ, ਬੁੱਧਮ ਸ਼ਰਣਮ ਦੀ ਬਜਾਏ
ਯੁੱਧਮ ਸ਼ਰਣਮ ਦੀ ਥਾਂ
ਜਾ ਖੜ੍ਹੀ ਹੋਈ ਹੈ
ਤੇ ਸੱਤਾ
ਸਰਹੱਦ ’ਤੇ ਖ਼ਤਰੇ ਦੀ
ਘੰਟੀ ਵਜਾਉਣ ਲੱਗਦੀ ਹੈ
ਗੁਜ਼ਸ਼ਤਾ ਜੰਗ ਦੇ
ਜੰਗਾਲੇ ਕਿੱਸੇ ਸੁਣਾਉਣ ਲੱਗਦੀ ਹੈ
ਕਮਲੀ ਜਨਤਾ
ਚੀਜ਼ਾਂ ਦੇ ਵਧੇ ਹੋਏ ਭਾਅ ਭੁੱਲ ਕੇ
ਦੇਸ਼ ਪ੍ਰੇਮ ਦੇ ਹੜ੍ਹ ਵਿੱਚ ਵਗ ਕੇ
‘ਆਈ ਲਵ ਮਾਈ ਇੰਡੀਆ’
ਗਾਉਣ ਲੱਗਦੀ ਹੈ
ਉਧਰ ਅਖ਼ਬਾਰਾਂ ’ਚ
ਚੀਜ਼ਾਂ ਦੇ ਭਾਅ ਚੜ੍ਹਦੇ ਹਨ।
ਧਰਮਪਾਲ ਸਾਹਿਲ