ਹਾਸਾ, ਠੱਠਾ, ਸ਼ੁਗਲਾਂ-ਮੁਗਲਾਂ ਦੀ ਥਾਂ ਹਰ ਵੇਲੇ,
ਕਰਦਾ ਰਹਿੰਦਾ ਸੀ ਤੂੰ ਸੋਚ-ਵਿਚਾਰ ਭਗਤ ਸਿੰਹਾਂ।
ਛੋਟੀ ਉਮਰੇ ਜਿਹੜੇ ਡੱਕੇ ਸਹਿਵਨ ਬੀਜੇ ਤੂੰ,
ਉੱਗੇ ਸਨ ਉਹ ਹੀ ਬਣ ਕੇ ਹਥਿਆਰ, ਭਗਤ ਸਿੰਹਾਂ।
ਸਹੁੰ ਖਾਧੀ ਤੂੰ ਜੱਲਿਆਂਵਾਲੇ ਬਾਗ ਦੀ ਮਿੱਟੀ ਦੀ,
ਖੂਨੀ ਸਾਕਾ ਸੀ ਵੱਡੀ ਵੰਗਾਰ, ਭਗਤ ਸਿੰਹਾਂ।
ਚਿੱਤਰ ਸਰਾਭੇ ਦਾ ਤੇਰੇ ਬੋਝੇ ਵਿਚ ਰਹਿੰਦਾ ਸੀ,
ਛੋਟੀ ਉਮਰਾ ਸੀ ਗਦਰੀ ਕਰਤਾਰ, ਭਗਤ ਸਿੰਹਾਂ।
ਜਾਨ ਵਤਨ ਦੀ ਖਾਤਰ ਵਾਰਨ ਤੋਂ ਜੋ ਟਲਦੇ ਨੇ,
ਹੁੰਦੇ ਨੇ ਉਹ ਧਰਤੀ ਉਤੇ ਭਾਰ ਭਗਤ ਸਿੰਹਾਂ।
ਬੀ.ਕੇ., ਰਾਜਗੁਰੂ, ਸੁਖਦੇਵ, ਭਗਵਤੀ ਚਰਨ ਹੁਰੀਂ,
ਸਾਰੇ ਤੇਰੇ ਸਨ ਜੁੰਡੀ ਦੇ ਯਾਰ ਭਗਤ ਸਿੰਹਾਂ।
‘ਮੇਰਾ ਰੰਗ ਦੇ ਬਸੰਤੀ ਚੋਲਾ’ ਜੋ ਤੂੰ ਗਾਉਂਦਾ ਸੀ,
ਸਿਆਸਤ ਲਈ ਇਹ ਬੋਲ ਬਣੇ ਵਿਉਪਾਰ, ਭਗਤ ਸਿੰਹਾਂ।
ਅਮਰ ‘ਸੂਫੀ’ 098555-43660