ਇਕ ਜੰਮਿਆ ਸੀ ਸੂਰਮਾ ਇਸ ਧਰਤੀ ਤੇ
ਅੰਗ੍ਰੇਜ਼ਾ ਦੀ ਬਰਬਾਦੀ ਲਈ ਆਇਆ ਜੋ ਤੁਫਾਨ ਬਣ ਕੇ
ਵਿਚ ਅਸੈਮ੍ਬਲੀ ਦੇ ਜਾ ਕੇ ਲਲਕਾਰਿਆ ਗੋਰੇਆ ਨੂੰ
ਦੇਸ਼ ਦੀ ਆਜ਼ਾਦੀ ਲਈ ਆਇਆ ਓਹ ਰੱਬ ਇਨਸਾਨ ਬਣ ਕੇ
ਕਿਵੇ ਭੁਲ ਗਏ ਅਸੀਂ ਓਹਦੀਆ ਕੁਰਬਾਨੀਆ ਨੂੰ
ਕੀਤੀ ਦੇਸ਼ ਲਈ ਸ਼ਹਾਦਤ ਕਹਾਣੀਆ ਨੂੰ
ਚੜ ਫਾਂਸੀ ਤੇ ਜਿਹਨੇ ਅਸਲੀ ਸ਼ਹੀਦੀ ਦਿਤੀ ਸੀ
ਭੁਲ ਓਹਨੁ ਬਹਿ ਗਏ ਹੋਰ ਹੀ ਕੋਈ ਮਹਾਨ ਬਣ ਕੇ
"ਅੰਗ੍ਰੇਜ਼ ਖੰਘੇ ਸੀ ਤਾਂ ਟੰਗੇ ਸੀ " ਦੇ ਸਲੋਗਨ ਲਿਖਵਾ ਕੇ
ਗੱਡੀਆ ਮੋਟਰਾਂ ਤੇ ਓਹਦੀਆ ਤਸਵੀਰਾ ਲਾ ਕੇ
ਕਹਾਉਂਦੇ ਆਪਨੇ ਆਪ ਨੂੰ ਫੈਨ ਭਗਤ ਸਿੰਘ ਦਾ
ਅਸੈਮ੍ਬਲੀ ਚ ਇਨਕ਼ਲਾਬ ਜ਼ਿੰਦਾਬਾਦ ਦੇ ਨਾਰੇ ਲਾ ਕੇ ....
ਇੰਝ ਫੈਨ ਨੀ ਭਗਤ ਸਿੰਘ ਦੇ ਬਣ ਜਾਣਾ
ਗਲ ਬਣੁ ਜਿੰਦ ਦੇਸ਼ ਦੇ ਵਿਚਾਰੇ ਲਾ ਕੇ
ਯਾਦ ਕਰੋ ਅੱਜ ਦੇ ਦਿਨ ਓਸ ਸੂਰਮੇ ਨੂੰ
ਅੱਜ ਵੀ ਡਰਦੇ ਨੇ ਅੰਗ੍ਰੇਜ਼ ਸਾਥੋ ਜਿਹਦੇ ਕਰਕੇ
ਸ਼ਰਮ ਕਰ ਲੋ ਤੁਸੀਂ ਵੀ ਲੀਡਰੋ ਇਸ ਦੇਸ਼ ਦਿਓ
ਜਮੀਰ ਮਰ ਗਏ ਤੁਹਾਡੇ ਬੇਈਮਾਨੀ ਦੀ ਅੱਗੇ ਸੜ ਕੇ
ਸਿਖ ਲਓ "ਭਗਤ ਸਿੰਘ" ਅਣਖੀ ਇਸ ਨੌਜਵਾਨ ਤੋ
ਆਜ਼ਾਦੀ ਜਿੱਤ ਲਈ ਜਿਹਨੇ ਆਪਣਾ ਸਬ ਕੁਛ ਹਰ ਕੇ
"ਨਵੀ" ਕਰਦੀ ਸਲਾਮ ਓਸ ਸ਼ਹੀਦ ਦੇ ਜਜਬੇ ਨੂੰ.....
ਨਾਮ ਓਹਦਾ ਅੱਜ ਵੀ ਦਿਲਾਂ ਚ ਜਿਉਂਦਾ ਹੈ ਮਰ ਕੇ
ਵਲੋ - ਨਵੀ