Home > Communities > Punjabi Poetry > Forum > messages
~~~~ਭਟਕਣ ~~~
ਜਿਉਣਾਂ ਚਾਹੁੰਦਾ ਹੈ,
ਪਰ ਮੌਤ ਦੇ ਸਾਧਨ ਬਣਾ ਰਿਹਾ
ਇਨਸਾਨ ਵੇਖ ਲਓ ,
ਹੁਣ ਕੀ-ਕੀ ਕੌਤਕ ਰਚਾ ਰਿਹਾ |
ਤਰੱਕੀ ਸਾਂਇੰਸ ਨੇ ਕੀਤੀ ,
ਤੇ ਪੈਗੇ ਅਕਲ ਤੇ ਪਰਦੇ ਇੱਕ ਭੁੱਖਾ ਮਰ ਰਿਹਾ ,
ਤੇ ਇੱਕ ਬੰਬ ਬਣਾ ਰਿਹਾ |
ਓਹ ਇਨਸਾਨ ਜੀਹਨੂੰ ,
ਤੂੰ ਅੱਜ ਤੱਕ ਮਿਲਿਆ ਨਾਂ ਦੇਖਿਆ ਕਿਉਂ ਉਹਦੇ ਮੰਦਰ ਮਸਜਿਦ ,
ਲਈ ਤੂੰ ਐਨਾਂ ਰੌਲਾ ਪਾ ਰਿਹਾਂ |
ਜਦ ਥੱਕ ਜਾਂਦਾ ਹੈ ,
ਤਾਂ ਓਸੇ ਦੀ ਛਾਂਵੇ ਬੈਠਦਾ ਇਹ ਮੂਰਖ ਜੇਹੜੇ ਰੁੱਖ ਉੱਤੇ ,
ਖੁਦ ਆਰੀ ਚਲਾ ਰਿਹਾ |
ਨਾਂ ਲੱਭੀ ਮੰਗਲ ਤੇ ਜਿੰਦਗੀ ,
ਤੇ ਚੰਦਰਮਾਂ ਵੀ ਜ਼ਹਿਰੀ ਏ ਬਣਾਂ ਕੇ ਨਰਕ ਧਰਤੀ ਨੂੰ ,
ਹੁਣ ਬੰਦਾ ਭੱਜਣਾਂ ਚਾਹ ਰਿਹਾ |
ਲਹੂ ਵਰਗੇ ਪਸੀਨੇਂ ਦਾ ,
ਦੱਸੋ ਹੱਕ ਕੌਣ ਛੱਡੂਗਾ ਇਸ ਅਮਨ ਵਿੱਚੋਂ ਮੈਨੂੰ ,
ਤੁਫ਼ਾਨ ਨਜ਼ਰੀਂ ਆ ਰਿਹਾ |
" ਮਿੰਦਰਾ " ਪੰਜ ਸਾਲ ,
ਮਿੱਟੀ ਚ ਜਨਤਾ ਰੋਲਦਾ ਰਿਹਾ ਜੋ ਰਾਜ ਨਹੀਂ ਸੇਵਾ ਦੀ ਸੀ ,
ਕਦੇ ਕਸਮ ਖਾ ਰਿਹਾ |
..............ਗੁਰਮਿੰਦਰ ਸੈਣੀਆਂ ..................
14 May 2011
ਅਮਨ ਤੇ ਪ੍ਰੀਤ ਜੀ ਸਮਾਂ ਕੱਢਕੇ ਹੋਂਸਲਾ ਵਧਾਉਣ ਲਈ
ਸ਼ੁਕਰੀਆ
14 May 2011
gud one veer ji,,,,,,,,,,,,,,,,,,,,,,,,,tfs,,,
gud one veer ji,,,,,,,,,,,,,,,,,,,,,,,,,tfs,,,
Yoy may enter 30000 more characters.
14 May 2011
ਨਾਂ ਲਭੀ ਮੰਗਲ ਤੇ ਜ਼ਿੰਦਗੀ ਤੇ ਚੰਦਰਮਾਂ ਵੀ ਜ਼ਹਿਰੀ ਏ
ਬਣਾ ਕੇ ਨਰਕ ਧਰਤੀ ਨੂੰ ਹੁਣ ਬੰਦਾ ਭੱਜਣਾ ਚਾਹ ਰਿਹਾ !
ਵਾਹ ਮਿੰਦਰ ਜੀ ! ਏਹਨੂੰ ਤਾਂ ਮੈਂ ਇੱਕ ਨਵਾਂ ਨਾਮ - 'ਗਲੋਬਲ ਰਚਨਾ' ਕਹਾਂਗਾ ! ਕਿਆ ਖੂਬ ਲਿਖਿਆ ਹੈ ! ਮਜ਼ਾ ਆ ਗਿਆ ! ਬੱਸ ਏਹਨੂੰ ਟੁੱਟਵੀਂ ਕਰਨ ਦੀ ਬਜਾਏ ਸ਼ੇਅਰਾਂ ਵਿਚ ਪਰੋ ਦੇਓ ਹੋਰ ਵੀ ਵਧੀਆ ਲੱਗੇਗੀ ! ਕਾਬਿਲ-ਏ-ਤਾਰੀਫ਼ ! ਕਾਬਿਲ-ਏ-ਤਾਰੀਫ਼ :)
14 May 2011
Harpinder ji shukaria ji Divroop 22 ji tuhaadi diti himat hi chaar akhar likhvaundi a , tuhaada sujha sir mathe par hun mai phn to online haan te thursday to dubaarb pind jawaanga te ok kar dewanga. Thanx.
14 May 2011
ਬਹੁਤ ਹੀ ਸੋਹਣਾਂ ਲਿਖਿਆ ਬਾਈ ਜੀ..ਹਮੇਸ਼ਾ ਵਾਂਗ ਕੱਲੇ-ਕੱਲੇ ਸ਼ਬਦ ਚੋਂ ਸੱਚਾਈ ਝਲਕਦੀ ਹੈ....ਬਹੁਤ ਖੂਬ.. ਲਿਖਦੇ ਰਹੋ..ਸਾਂਝਿਆਂ ਕਰਨ ਲਈ ਧੰਨਵਾਦ ਜੀ
14 May 2011
ਮਿੰਦਰ ਜਿੰਨੀ ਸਿਫਤ ਕਰਾਂ ਤੁਸ਼ ਜਾਪਦੀ ਏ ........ਕਮਾਲ ਲਿਖਿਆ ਵੀਰ .......ਜਿਵੇਂ ਦਿਵਰੂਪ ਨੇ ਕਿਹਾ ਪੜਦੇ ਸਮੇ ਲੈ ਟੁੱਟਦੀ ਏ ......ਸ਼ੇਅਰ ਪੂਰੇ ਲਿਖ ਦਿਓ ਤਾ ਪੜਨ ਦਾ ਅਨੰਦੁ ਹੋਰ ਵੀ ਜਿਆਦਾ ਆਵੇ ........ਮੈਂ ਦਾਦ ਦਿੰਨਾ ਇਸ ਗੱਲ ਦੀ ....ਤੁਸੀਂ ਜਿਥੋ ਰਚਨਾ ਸੁਰੂ ਕੀਤੀ ਏ ਇਜਾਦ ਅਤੇ ਉਸਦੇ ਨੁਕਸਾਨ ਤੋਂ ਫੇਰ ਸਾਇੰਸ , ਦਰਖਤ , ਸਖਤ ਮਹਿਨਤ ਤੇ ਧਰਮ ਲਈ ਲੜਾਈ ਤੇ ਗਲੋਬਲਿਜ਼ੇਸਨ ਤੋਂ ਹੋ ਕੇ ਆਖਿਰ ਗੱਲ ਮੁੱਕਦੀ ਏ ਰਾਜਨੀਤੀ 'ਤੇ ..........ਸਾਰੇ ਪਖ ਉਜਾਗਰ ਕੀਤੇ ਆ ਤੁਸੀਂ ... ਬਹੁਤ ਵਧੀਆ ਵੀਰ .......ਜੀਓ
14 May 2011
bahut sohni rachna gurminder veer ji....share karn layee shukriya......
14 May 2011
kujh bachia nahi kehan layi bai g ,,bahut vadia lagia parh k
14 May 2011