|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਭਟਕਣਾਂ.................. |
ਖ਼ਤਮ ਨਾ ਹੋਵੇ ਜਦੋਂ ਤੱਕ ਭਟਕਣਾ
ਗ਼ੈਰ-ਵਾਜਿਬ ਹੈ ਉਦੋਂ ਤੱਕ ਪਰਤਣਾ
ਦਿਲ ਦਾ ਜਾਰੀ ਹੈ ਜਦੋਂ ਤੱਕ ਧੜਕਣਾ
ਸ਼ਾਤ ਹੋ ਸਕਦਾ ਨਾ ਤੇਰਾ ਤੜਫ਼ਣਾ
ਆਉ ਆਪਣੇ ਆਪ ਨੂੰ ਵੀ ਪਰਖੀਏ
ਬਹੁਤ ਸੌਖਾ ਦੂਜਿਆਂ ਨੂੰ ਪਰਖਣਾ
ਮੇਰੀ ਖ਼ਾਮੋਸ਼ੀ ਤੇ ਤੇਰੇ ਸ਼ੋਰ ਦੀ
ਹਾਰ ਸੀ, ਤੇਰਾ ਮੇਰੇ ਤੇ ਭੜਕਣਾ
ਉਸਦੀ ਖਾਹਿਸ਼ ਹੈ ਸਮੁੰਦਰ ਹੋਣ ਦੀ
ਰੋਕਿਆਂ ਤੇਰੇ ਨਾ ਦਰਿਆ ਅਟਕਣਾ
ਦਰਦ ਤੋਂ ਬਿਲਕੁਲ ਵੀ ਡਰ ਲਗਦਾ ਨਹੀਂ
ਆ ਗਿਆ ਇਸਨੂੰ ਜਦੋਂ ਦਾ ਵਰਤਣਾ
ਮੈਂ ਇਨਾਂ ਖੁਸ਼ੀਆਂ ਲਈ ਹਰਗਿਜ਼ ਨਹੀਂ
ਆਪਣੇ ਅਣਮੋਲ ਗ਼ਮ ਨੂੰ ਖਰਚ਼ਣਾ
ਪਹਿਲਾਂ ਤਾਂ ਪੂਰੀ ਤਰਾਂ ਜਾਣਾ ਪਉ
ਫ਼ਿਰ ਤੁਸੀਂ ਸਾਲਮ ਤੇ ਸਾਬਤ ਪਰਤਣਾ
ਰੀਝ ਹੈ ਮਨ ਦੀ ਕਿ ਇਹ ਦੇਖੇ ਫ਼ਜਰ
ਦੇਖਦਾ ਹੈ ਰੋਜ਼ ਦਿਨ ਦਾ ਅਸਤਣਾ
ਮੁਕ ਗਏ ਜੇ ਸਭ ਤਕਾਜ਼ੇ ਜਿਸਮ ਦੇ
ਫੇਰ ਤੇਰੀ ਰੂਹ ਨੇ ਕਿੱਥੋਂ ਪਰਚਣਾ
ਇੰਤਹਾ ਦੇਖੀ ਨਹੀਂ ਤੂੰ ਪਿਆਸ ਦੀ
ਬੱਦਲਾਂ ਭੁੱਲ ਜਾਏਂਗਾ ਵੇ ਗਰਜਣਾ
ਜੇ ਗ਼ਜ਼ਲ ਮੇਰੀ ਵਜ਼ਨ ਅੰਦਰ ਨਹੀਂ
ਦੋਸਤੋਂ ਮੈਨੂੰ ਲਿਖ਼ਣ ਤੋਂ ਵਰਜਣਾ...... ...............................ਨਿੰਦਰ
|
|
28 May 2011
|
|
|
|
|
Good One Ninder..!!
Keep sharing..!!
|
|
28 May 2011
|
|
|
|
|
ਸਿਖਾ ਦਿਤਾ ਤੂੰ ਕੁੜੀਆਂ ਨੂੰ ਕਿੰਜ ਮੜਕਨਾ, ਤੂੰ ਲਿਖਦਾ ਰਹੇ ਚੰਗਾ ਮੇਰੀ ਇਹ ਤੜਪਨਾ. ਬਦੀਆ ਰਚਨਾ
|
|
28 May 2011
|
|
|
|
|
ਨਿੱਕੀਆਂ ਕਲਮਾਂ ਦੇ ਮੂੰਹ ਤਿੱਖੇ.. ਤੇਰੇ 'ਚ ਵੱਡਾ ਕਵੀ ਬਣਨ ਦੀ ਵੱਡੀ ਸੰਭਾਵਨਾ ਹੈ ਛੋਟੇ ਵੀਰ... ਜਿਉਂਦਾ ਰਹਿ..।
|
|
30 May 2011
|
|
|
|
|
|
|
|
|
bahaut vazan hai ji thodi kalam ch te soch ch.......stay blessed kakke......likhde raho n share krde raho.......tfs
|
|
30 May 2011
|
|
|
|
|
kamaal aa veer.......... chhoti umar waddiyaaN pulanghaaN......
duawaaN naal ne....
|
|
30 May 2011
|
|
|
|
|
bahut sohna likheia hai Ninder ji...
harek word is so meaningful.... amazing !!!
|
|
30 May 2011
|
|
|
|
|
bhut hi wadia likhya g tuc...keep it up....
|
|
30 May 2011
|
|
|
|
|
ਹਮੇਸ਼ਾਂ ਵਾਂਗ ਬਹੁਤ ਹੀ ਵਧੀਆ ਲਿਖਿਆ ਵੀਰ,,,ਜੀਓ,,,
|
|
30 May 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|