"ਭੁੱਖ"
ਕਿੰਨਾ ਕੁ ਵੱਡਾ ਮਸਲਾ ਐ ?
ਸਾਡਾ "ਇੰਡੀਆ"
ਵਨ-ਡੇ ਮੈਚ ਜਿੱਤ ਜਾਵੇ ਬੱਸ
ਇੱਕ ਇੱਕ ਚੋਕੇ-ਛੱਕੇ ਤੇ ਸਾਡੀਆਂ ਮਾਰੀਆਂ ਚੀਕਾਂ ਥੱਲੇ ਸਟੇਡੀਅਮ ਦੇ ਬਾਹਰ
ਢੋ ਲਾ ਕੇ ਬੈਠੇ
ਗਾਰਡਾਂ ਵੱਲੋ ਧੱਕੇ ਖਾਣ ਵਾਲੇ ਜਵਾਕਾਂ ਦੀਆਂ ਚੀਕਾਂ
ਦੱਬ ਜਾਣੀਆ ਚਾਹੀਦੀਆਂ ਬੱਸ |
ਕੀ ਫ਼ਰਕ ਪੈਂਦਾ ਐ ਸਾਨੂਂ
ਨਾ ਸੋਵੇ ਕੋਈ ਸਾਰੀ ਰਾਤ
ਢਿੱਡ ਚ ਪੈਂਦੀ ਖੋਹ ਕਰਕੇ
ਅਸੀਂ ਤਾਂ ਜਿੱਤ ਦੀ ਖੁਸ਼ੀ ਚ "ਸ਼ੈਪੇਨ" ਉਡਾਉਣੀ ਈ ਐ |
ਕੀ ਫ਼ਰਕ ਪੈਂਦਾ ਐ
ਕੋਈ ਲਲਚਾਈਆਂ ਨਜ਼ਰਾਂ ਚ
ਹੰਝੂ ਭਰ
ਦੇਖੀ ਜਾਵੇ ਸਾਡੇ ਵੱਲ
ਅਸੀਂ ਕਿਹੜਾ
ਕਿਸੇ ਦੇ ਦਿੱਤੇ ਉਡਾਉਨੇ ਆਂ |
ਸਾਡੇ ਕੋਲ ਤਾਂ ਖਾਣ ਨੂਂ ਰੋਟੀ ਹੈ ਨਾ ਕੀ ਫ਼ਰਕ ਪੈਂਦਾ
ਜੇ ਕਿਸੇ ਕਰਮਾਂ-ਮਾਰੇ ਨੂਂ ਰੋਟੀ ਤੇ ਪਿਆਰ
ਦੋਵੇਂ ਈ ਨਹੀ ਮਿਲਦੇ |
ਸਾਡਾ ਤਾਂ ਨਹੀਂ ਕਸੂਰ ਕੋਈ ਕਿਸੇ ਦੇ ਗਰੀਬ ਹੋਣ ਚ
ਸਾਡਾ ਤਾਂ ਕੋਈ ਦੋਸ਼ ਨਹੀਂ
ਅਸੀਂ ਸਿਰਫ਼ ਆਪਣੇ
ਅਮੀਰ ਹੋਣ ਲਈ ਜਿਮੇਵਾਰ ਹਾਂ |
ਹਰਜੋਤ