|
 |
 |
 |
|
|
Home > Communities > Punjabi Poetry > Forum > messages |
|
|
|
|
|
ਇਕਬਾਲੀਆ ਬਿਆਨ |
ਸੱਚ ਬੋਲਣ ਲਈ ਨਾ ਕਹਿ ਬਹੁਤ ਔਖਾ ਹੈ ਆਰਾ ਚਲਦਾ ਹੈ ਦਿਲ ਤੇ
ਇਸ ਸਚਾਈ ਨੂੰ ਦੇਖਣਾ ਇੰਝ ਹੈ ਜਿਵੇਂ ਤੁਸੀਂ ਆਪਣੇ ਬੱਚੇ ਦੀ ਲਾਸ਼ ਨੂੰ ਦੇਖਣਾ ਹੋਵੇ
ਦਿਲ ਦੁਖੇਗਾ ਬਹੁਤ ਜਿਵੇਂ ਕੋਈ ਮੋਰੀ ਚੋਂ ਦੇਖੇ ਮਹਿਬੂਬ ਨੂੰ ਕਿਸੇ ਹੋਰ ਦੇ ਬਿਸਤਰ ਚ ਜਿਵੇਂ ਕਿਸੇ ਬੱਚੇ ਨੂੰ ਪਤਾ ਲੱਗੇ ਕਿ ਪਿਓ ਉਸ ਦਾ ਅਸਲੀ ਪਿਓ ਨਹੀਂ ਹੈ ਜਾਂ ਕੋਈ ਅਚਾਨਕ ਜਾਣੇ ਕਿ ਪਤਨੀ ਉਸ ਦੀ ਕਾਲ ਗਰਲ ਹੈ
ਮੈਂ ਤਾਂ ਫੜਨ ਲੱਗਾ ਸਾਂ ਸਿਨੇਮੇ ਦੀ ਸਕਰੀਨ ਨੂੰ ਕੋਈ ਜੋਸ਼ੀਲਾ ਦਰਸ਼ਕ ਜਿਵੇਂ ਆਪਣੀ ਸੀਟ ਤੋਂ ਉਠ ਪੈਂਦਾ ਹੈ ਜਾਂ ਕੋਈ ਭੋਲਾ ਪ੍ਰਸੰਸ਼ਕ ਰਜਨੀਕਾਂਤ ਦਾ ਮੰਦਰ ਬਣਾਉਂਦਾ ਹੈ
ਮੈਂ ਇਸ ਲੀਲ੍ਹਾ ਨੂੰ ਸੱਚ ਜਾਣ ਬੈਠਾ ਸਾਂ
ਮੈਨੂੰ ਕੀ ਜਾਣਾ ਇਹ ਰੌਸ਼ਨੀਆਂ ਦਾ ਅਦਭੁੱਤ ਖੇਲ੍ਹ ਮੈਂ ਐਵੇਂ ਗੰਭੀਰ ਹੋ ਗਿਆ ਸਾਂ
ਸ਼ਮੀਲ
|
|
24 Dec 2012
|
|
|
|
Right.....sir ji....tfs.......
|
|
25 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|