ਅੱਜੇ ਤਾਂ ਬਿੰਦ ਕੁ ਆਸ ਹੈ ਫਿਰ ਫੁੱਟ ਪੈਣ ਦੀ,ਮੈਂ ਸੁੱਕਿਆ ਰੁੱਖ ਅਣਗਹਿਲੀ ਕਿਸੇ ਦੇ ਕਾਰਨੇ।ਚਿੱਤ ਵਿੱਚ ਇਕੋ ਰੀਝ ਮਾਲਕ ਕੋਈ ਸਿੰਝਦਾ,ਤੂੰ ਤੁਰਿਆ ਮੇਰੇ ਵੱਲ ਹੱਥ ਕੁਹਾੜੇ ਮੈਨੂੰ ਮਾਰਨੇ।ਮੈਂ ਦੇਂਦਾ ਸੁਗੰਧੀ ਫੱਲ ਛਾਂ, ਤੇਰੇ ਥੱਕ ਜਾਣ ਤੇ,ਦੋ ਘੁੱਟ ਪਾਉੰਦਾ ਪਾਣੀ ਮੈਂ ਜਾਂਦਾ ਲੱਖ ਵਾਰਨੇ।ਬਿਨ ਪਾਣੀ ਜਿੰਦ ਤੇਰੀ ਨਿਕਲੇ ਮੁੱਕ ਜਾਣ ਨੂੰ,ਪਾਣੀ ਮੁੱਕਿਆ ਬਨਸਪਤ ਸੁੱਕੀ ਤੇਰੇ ਕਾਰਨੇ।
ਤੇਰੀ ਗਲੀ ਵਿੱਚੋਂ ਲੰਘਾ ਮੈਂ ਪਹਿਚਾਨ ਲਈ।.........ਕਵੀ ਅਤੇ ਪਾਠਕਾਂ ਦਾ ਧੰਨਵਾਦ