|
 |
 |
 |
|
|
Home > Communities > Punjabi Poetry > Forum > messages |
|
|
|
|
|
ਬਿਰਹੋਂ ਦੇ ਜੁਲਮਾਂ |
ਖਿੱਲਰੇ ਵਾਲ ਉੱਡਦੇ ਫਿਰਦੇ ਕਰ ਰਹੇ ਨੇ ਇਸ਼ਾਰਾ ।
ਕਿੰਨਾਂ ਮੈਨੂੰ ਸਹਿਣਾ ਪਿਆ ਦੁੱਖ ਜੁਦਾਈ ਦਾ ਕਰਾਰਾ ।
ਵੱਟਾਂ ਨਾਲ ਭਰੇ ਲੀੜੇ ਬੇਚੈਨੀ ਵਾਲਾ ਹਾਲ ਦੱਸਦੇ
ਉਨੀਂਦੇ ਨੈਣਾਂ ਤੇ ਸੋਜੇ ਬੇਚੈਨੀ ਵਾਲਾ ਹਾਲ ਦੱਸਦੇ
ਖਾਲੀ ਕੰਨ ਢੰਡੋਰਾ ਪਿੱਟਦੇ ਗਹਿਣੇ ਕਰ ਗਏ ਕਿਨਾਰਾ ।
ਪਾਉਂਦੀ ਸੀ ਹਾਰ ਜਿਹੜੇ ਗਲ਼ ਤੋਂ ਉੱਤਰ ਗਏ
ਰੰਗ ਬਿਰੰਗੀਆਂ ਵੰਗਾਂ ਦੇ ਟੋਟੇ ਸਾਰੇ ਖਿੰਡੇ ਪਏ
ਮੰਗਣੀ ਦੀ ਛਾਪ ਗੁੰਮੀ ਚੱਲਿਆ ਨਹੀਂ ਕੋਈ ਚਾਰਾ ।
ਲਾਲ ਗੱਲ੍ਹਾਂ ਹੰਝੂਆਂ ਨਾਲ ਘਰਾਲਾਂ ਪੈ ਪੈਕੇ ਖੁਰਣ
ਡੱਬ ਖੜੱਬੇ ਲੰਮੇ ਨੌਂਹ ਨਹੁੰ ਪਾਲਿਸ਼ ਨੂੰ ਉਡੀਕਣ
ਪੇਪੜੀ ਜੰਮੇ ਬੁੱਲ੍ਹਾਂ ਤੇ ਮੁਸਕਾਣ ਨਹੀਂ ਆਉਂਦੀ ਦੁਬਾਰਾ ।
ਹੱਥ ਸਿਜਦਾ ਕਰਦੇ ਉੱਠਦੇ ਮੌਤ ਛੇਤੀ ਆ ਜਾਵੇ
ਬਿਰਹੋਂ ਦੇ ਜੁਲਮਾਂ ਤੋਂ ਛੁਟਕਾਰਾ ਜਲਦੀ ਮੈਨੂੰ ਦੁਆਵੇ
ਇੱਥੇ ਮੈਂ ਰੁਲ ਰਹੀ ਕਿਤੇ ਉਹ ਮਰਦਾ ਵਿਚਾਰਾ ।
|
|
23 Mar 2013
|
|
|
|
ਅਗਰ ਇਹ ਰਚਨਾ ਤੁਹਾਡੀ ਹੈ ਤਾਂ ਬਹੁਤ ਖੂਬ ਪਰ ਜੇ ਤੁਹਾਡੀ ਨਹੀ ਹੈ ਤਾਂ ਕਿਰਪਾ ਕਰਕੇ ਲੇਖਕ ਦਾ ਨਾਮ ਜ਼ਰੂਰ ਲਿਖ ਦੀਆ ਕਰੋ ਤਾਂ ਕੇ ਉਸਨੂੰ ਬਣਦਾ ਮਾਨ ਦੇ ਸਕੀਏ | ਉਂਝ ਵੀ ਇਹ ਲਿਖਤ ਕਈ ਹੋਰ sites ਤੇ ਵੀ post ਹੋ ਚੁੱਕੀ ਹੈ >>>>>>>>>>>>>>>>>>>>>>>>>>>>
http://www.orkut.com/Main#CommMsgs?tid=5515820198698115130&cmm=105390791&hl=en
http://desicomments.com/forum/showthread.php?t=54981
http://www.unp.me/f30/and-2582-and-2623-and-2673-and-2610-and-2608-and-2631-and-2613-and-2622-and-2610-and-2569-and-2673-and-2593-and-2598-and-2631-and-2603-and-2623-and-2608-and-2598-and-2631-and-2581-and-2608-and-2608-and-2617-and-2631-and-2600-and-2631-and-2567-and-2616-and-2620-and-2622-and-2608-and-2622-a-114705/
|
|
23 Mar 2013
|
|
|
|
ਹਰਪਿੰਦਰ ਜੀ ਬਿਲਕੁਲ ਠੀਕ ਕਹਿ ਰਹੇ ਹਨ !
|
|
24 Mar 2013
|
|
|
Nਵਦੀਪ ਸਿੰG |
ਬਹੁਤ ਸੋਹਣੀ ਰਚਨਾ ਹੈ Sandeep... but I also agree with Harpinder veer ji...!!!
|
|
24 Mar 2013
|
|
|
|
So nyc...... thanx 4r share this.............
|
|
27 Mar 2013
|
|
|
|
|
bohat khubb kavita hai......
|
|
05 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|