|
 |
 |
 |
|
|
Home > Communities > Punjabi Poetry > Forum > messages |
|
|
|
|
|
ਜਨਮ ਦਿਹਾੜਾ |
ਭਾਗੋਆਂ ਨੂੰ ਛੁੱਟੀ ਹੈ ਅੱਜ...
ਲਾਲੋ ਦਿਹਾੜੀ ਜਾਣਗੇ...
ਖੇਤ ਨੂੰ ਜਾਣਗੇ...
ਬਹੁਤ ਖੁਸ਼ੀ ਹੈ ਬਾਬਾ...
ਤੇਰਾ ਜਨਮ ਦਿਹਾੜਾ ਜੋ ਹੋਇਆ..
ਜਲੂਸ ਤਾਂ ਕੱਲ੍ਹ ਹੀ ਕੱਢ ਦਿੱਤਾ ਸੀ...
ਅੱਜ ਗੁਰਦਵਾਰੇ ਜਾਵਾਂਗੇ ਤੈਨੂੰ ਲੱਭਣ...
ਕਿਉਂਕਿ ਬਲਿਹਾਰੀ ਕੁਦਰਤ ਵੱਸਿਆ ਸਾਨੂੰ ਨਹੀਂ ਸਮਝ ਪੈਂਦਾ...
ਅਸੀਂ ਤੇਰਾ ਘੇਰਾ, ਤੇਰੀ ਦਿਸ਼ਾ ਮਿੱਥ ਦਿੱਤੀ ਹੈ...
ਮਜਾਲ ਹੈ ਕੋਈ ਓਧਰ ਪੈਰ ਕਰ ਜਾਵੇ...
ਜਾਂ ਨੰਗੇ ਸਿਰ ਬੈਠ ਜਾਵੇ...
ਨਾਲੇ ਹੁਣ ਅਸੀਂ ਧੱਕੇ ਨਾਲ ਸਣਾਉਂਦੇ ਹਾਂ... ਡੰਡੇ ਨਾਲ ਮਨਾਉਂਦੇ
ਹਾਂ...
ਤੂੰ ਏਵੈ ਭੋਲਾ...
ਕਰਦਾ ਰਿਹਾ ਗੋਸ਼ਟਾਂ...
ਰੁਮਾਲਿਆਂ ਚ ਲਪੇਟ ਦਿੱਤੇ....
ਉੱਤੇ ਏ.ਸੀ ਲਾ ਦਿੱਤੇ...
ਸਿਆਲ ਚ ਰਜਾਈਆਂ ਦਿੰਨੇ ਹਾਂ...
ਤੇਰੇ ਸ਼ਬਦਾਂ ਨੂੰ....
ਤੂੰ ਉਈਂ ਪਾਂਡਿਆਂ ਨਾਲ ਲੜਦਾ ਫਿਰਿਆ....
ਬਾਕੀ ਗੱਲਾਂ ਹੋਰ ਵੀ ਨੇ...
ਹੁਣ ਮੈਂ ਗੁਰਦਵਾਰੇ ਜਾਣਾ...
ਆਕੇ ਫੇਸਬੁੱਕ ਤੇ ਫ਼ੋਟੋਮਾ ਵੀ ਪਾਉਣੀਆ...
ਹੈਪੀ ਬਰਥ ਡੇ ਬਾਬਾ...
ਢਿੱਲੋ ਅਮਨਦੀਪ
|
|
05 Nov 2014
|
|
|
|
ਸਾਡੇ ਚਾਲੇ ਹੈਗੇ ਤਾਂ ਕੁਝ ਐਸੇ ਈ ਬਾਈ ਜੀ |
ਸ਼ੇਅਰ ਕਰਨ ਲਈ ਸ਼ੁਕਰੀਆ |
ਸਾਡੇ ਚਾਲੇ ਹੈਗੇ ਤਾਂ ਕੁਝ ਐਸੇ ਈ ਬਾਈ ਜੀ |
ਸ਼ੇਅਰ ਕਰਨ ਲਈ ਸ਼ੁਕਰੀਆ |
|
|
06 Nov 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|