|
ਬਿਰਤੀ |
ਹਥੋਂ ਭੋਰੇ ਜੋ ਡਿੱਗਦੇ,ਚੁੱਕ ਖੋਹ ਖਾਂਦੇ ਭੁੱਖੇ,ਚਿੱੜੀਆਂ,ਕਾਂ। ਹੱਥੀਂ ਦੇਂਵੇਂ, ਦਇਆ ਨਾਸਮਝੇ,ਸਫਲ ਜਨਮ ਇਨਸਾਨ।
ਲੁੱਟ ਖੋਹ ਕਰਕੇ ਜੋੜਿਆ,ਉਸ ਵਿੱਚੋਂ ਕਰਦਾ ਪੁੰਨ ਦਾਨ, ਐਸਾ ਕੀਤਾ ਪੁੰਨ ਨਹੀ,ਕਿਉਂ ਹੰਕਾਰ ਵਧਾਇਆ ਜਾਣ।
ਐਸੀ ਬਿਰਤੀ ਜੀਅ ਦੀ, ਕਿਉਂ ਲੁੱਟ ਸੰਚੇ ਸੱਭ ਸੰਸਾਰ, ਸੁਰਤ ਟਿੱਕਾਵੇ ਆਪ ਵਿੱਚ,ਭਵ ਸਾਗਰ ਜੇ ਕਰੇ ਪਾਰ।
ਰਖੀਏ ਧਿਆਨ ਗਿਆਨ ਕਰ,ਸਮਝੇ ਸੱਭ ਦੇ ਸਮਾਨ, ਐਸੀ ਬਿਰਤੀ ਜੇ ਬਣੇ, ਆਇਆ ਸਫਲ ਤੂੰ ਜਾਣ।
ਨਰਕ ਬਣਾਇਆ ਵਰਤਮਾਨ,ਸਵਰਗ ਦੀ ਰੱਖ ਆਸ, ਪਾਪ ਕਰੇ ਨਾਂ ਧਰਮ ਦੇ,ਕੁਕਰਮ ਕਰੇ ਨਰਕ ਨਿਵਾਸ।
ਅੱਖੀਆਂ ਸਾਹਵੇਂ ਹੋਏ ਪਾਪ ਨੂੰ, ਸਕੇ ਨਾ ਜਿਹੜਾ ਟਾਲ, ਕੀਤਾ ਜਿਵੇਂ ਆਪ ਉਸ,ਵਿੱਚ ਬਰਾਬਰ ਦਾ ਭਾਈਵਾਲ।
ਬਾਣੀ ਮਿੱਠੀ ਬੋਲਦੇ,ਕਰਮ ਧਰਮ ਚਿੱਤ ਫਿਰ ਵੀ ਕਠੋਰ। ਆਪਣਾ ਮੂਲ ਨਾ ਪਹਿਚਾਣਦੇ,ਇਤਬਾਰ ਨਾ ਕਰਦੇ ਹੋਰ।
ਸ਼ਬਦ ਸੁਰਤ ਦਾ ਮੇਲ ਹੈ, ਸੱਭ ਪਸਰਿਆ ਵਿੱਚ ਸੰਸਾਰ, ਕਰਮ ਧਰਮ ਵਿੱਚ ਉਲਝਿਆ, ਸੜਦਾ ਵਿੱਚ ਹੰਕਾਰ।
|
|
16 Feb 2013
|