|
ਇਹ ਕਾਗਜ਼ ਦੀ ਬੇੜੀ... |
ਇਹ ਕਾਗਜ਼ ਦੀ ਬੇੜੀ ਹੈ,ਸਾਗਰ ਅਤਿ ਖਾਰਾ ਹੈ। ਪਤਵਾਰ ਨਹੀਂ ਕੋਈ, ਬਸ ਦਿਲ ਦਾ ਸਹਾਰਾ ਹੈ।
ਚਾਹਤ ਜਦ ਮਿਲਣੇ ਦੀ,ਸਫਰ ਤੇ ਤੁਰਨਾ ਹੈ, ਜ਼ਰਜ਼ਰਾ ਸਫਰ ਸਹੀ,ਸਾਥੀ ਮਨ ਵਿਚਾਰਾ ਹੈ।
ਅੱਖੀਆਂ ਵਿਚ ਚਮਕ ਜਹੀ,ਉਪਰਾਮ ਜਿਹਾ ਲੱਗੇ, ਕੰਢੇ ਦੇ ਕਰੀਬ ਬਹੁਤ,ਲਹਿਰਾਂ ਦਾ ਖਿਲਾਰਾ ਹੈ।
ਛੱਡਿਆ ਨਹੀਂ ਸਾਧੰਨ ਨੂੰ,ਕਾਰਨ ਦੀ ਸੋਚ ਨਹੀਂ, ਕਾਰਜ ਦੀ ਸ਼ੈਲੀ ਤਾਂ,ਸਿਰਫ ਲੋਕ ਪਚਾਰਾ ਹੈ।
ਹਰ ਲਹਿਰ ਸੁਨੇਹਾ ਹੈ, ਇਹ ਤੁਫਾਨ ਪ੍ਰਛਾਂਈ ਨੇ, ਸੁਰਤ ਕਿਤੇ ਟਿਕ ਜਏ,ਫਿਰ ਪਾਸ ਕਿਨਾਰਾ ਹੈ।
ਕਿਰਨਾਂ ਦੀ ਮੁਸ਼ਕਿਲ ਨਹੀਂ, ਵਿੱਚ ਫਰਕ ਦ੍ਰਿਸ਼ਟੀ ਹੈ, ਚਿਤ ਚਿਤਵੇ ਚਿਤਵਣੀ ਨੂੰ , ਫਿਰ ਵੱਖ ਨਜ਼ਾਰਾ ਹੈ। ਗੁਰਮੀਤ ਸਿੰਘ
|
|
15 Jan 2013
|