ਜੇ ਇਹੋ ਫਿਕਰ ਰਿਹਾਕਿ ਹਨੇਰਾ ਜਰੇਗਾ ਕਿਵੇਂਤਾਂ ਭੀਸ਼ਮ ਪਿਤਮਾ ਵਾਂਗਤਿੱਖੀਆਂ ਸੂਲ਼ਾਂ ਨਾਲ ਵਿੰਨ੍ਹਿਆਲੰਮੀ ਉਮਰ ਦਾ ਸੰਤਾਪ ਭੋਗੇਂਗਾ...... ਤੂੰ ਬੋਲਕਿ ਤੇਰੇ ਕੋਲ ਸ਼ਬਦਾਂ ਦੇ ਮੋਤੀਆਂ ਨੂੰ ਸ਼ਿਅਰਾਂ ਦੀ ਲੜੀ ਵਿੱਚ ਪਰੋਣ ਦਾ ਤਜ਼ਰਬਾ ਹੈਤੂੰ ਬੋਲ ਕਿ ਤੇਰੇ ਕੋਲ ਗੱਲ ਕਰਨ ਦਾ ਸਲੀਕਾ ਹੈਤੂੰ ਬੋਲਕਿ ਸਰਸਵਤੀ ਤੇਰੇ ਤੇ ਮਿਹਰਬਾਨ ਹੈਤੂੰ ਬੋਲ ਕਿ ਤੇਰੇ ਬੋਲਣ ਦਾਹੁੰਗ੍ਹਾਰਾ ਭਰਨ ਵਾਲੇ ਬਹੁਤ ਹਨਜੇ ਮੈਂ ਬੋਲਿਆ ਤਾਂ ਚੁੱਪ ਛਾਅ ਜਾਣੀ ਹੈਜੰਗਾਲੇ ਹੋਏ ਅੱਖਰਾਂ ਨੇ ਕਰਵਟ ਲੈ ਲੈਣੀ ਹੈਸ਼ਮਾਦਾਨਾਂ ਨੇ ਮੈਨੂੰ ਸਲੀਕਾ ਸਮਝਾਉਣ ਲੱਗ ਜਾਣਾ ਹੈਸਰਸਵਤੀ ਨੇ ਮੇਰੇ ਤੇਅਕ੍ਰਿਤਘਣ ਹੋਣ ਦਾ ਆਰੋਪ ਮੜ੍ਹ ਦੇਣਾ ਹੈਹਨ੍ਹੇਰੇ ਨੇ ਮੇਰੀ ਲੋਅ ਨੂੰਧੁੰਦਲਾ ਕਰਨ ਲਈਬਸਤੀ ਨੂੰ ਅੱਗ ਲਗਾ ਦੇਣੀ ਹੈਮੈਂ ਬੋਲਾਂਗਾ ਤਾਂਬੜਾ ਕੁੱਝ ਏਧਰ-ਓਧਰ ਹੋ ਜਾਣਾ ਹੈਕਾਨੂੰਨ ਵਿਵਸਥਾ ਗੜਬੜਾ ਜਾਣੀ ਹੈਬਾਰਡਰ ਤੇ ਖੜ੍ਹੀਆਂ ਤੋਪਾਂ ਦੀ ਦਿਸ਼ਾ ਬਦਲ ਜਾਣੀ ਹੈਕਬੂਤਰ ਨੇ ਬਿੱਲੀਆਂ ਨੂੰਅੱਖਾਂ ਦਿਖਾਉਣ ਲੱਗ ਜਾਣਾ ਹੈਭੇੜੀਏ ਨੇ ਮੇਮਣੇ ਨਾਲਰਿਸ਼ਤੇਦਾਰੀ ਕੱਢਣ ਲੱਗ ਜਾਣਾ ਹੈਮੱਛੀਆਂ ਨੇ ਸਮੁੰਦਰ ਨੂੰ ਬੇ-ਦਾਵਾ ਲਿਖ ਦੇਣਾ ਹੈਇਸ ਲਈ ਮੈਂ ਚੁੱਪ ਹੀ ਰਹਾਂਗਾ...ਤੂੰ ਬੋਲਕਿ ਤੇਰੇ ਬੋਲਣ ਨਾਲ ਅਜਿਹਾ ਕੁੱਝ ਨਹੀਂ ਹੋਣਾਪਰ ਤੇਰੇ ਚੁੱਪ ਰਹਿਣ ਨਾਲ ਸ਼ਮਾਦਾਨਾਂ ਨੂੰ ਮੁੱਦਾ ਮਿਲ ਜਾਣਾ ਹੈ।
(ਸੁਰਜੀਤ ਗੱਗ)
ਬਹੁਤਖੂਬ......tfs......