|
 |
 |
 |
|
|
Home > Communities > Punjabi Poetry > Forum > messages |
|
|
|
|
|
ਗਮਲੇ ਬੋਇਆ ਬੂਟਾ |
ਗਮਲੇ ਬੋਇਆ ਬੂਟਾ, ਬੜਾ ਬੇਚੈਨ ਹੈ। ਬੜਾ ਬੇਤਾਬ ਹੈ। ਪੱਥਰ ਜੜੀ ਜਿਮੀਂ ‘ਤੇ, ਕੰਕਰਾਂ ਦੀ ਛੱਤ ਥੱਲੇ, ਪਿਆ ਕਿਸੇ ਮਹਿਲ ਦੀ ਨੁੱਕਰੇ। ਸਾਵਣ ਬਹਾਰਾਂ ਤੱਕ। ਕਿਣ-ਮਿਣ ਫੁਹਾਰਾਂ ਤੱਕ। ਲੋਚਦਾ ਏ ਬੂਟਾ, ਕੁਦਰਤ ਸੰਗ ਅਭੇਦ ਹੋਣਾ। ਧੁਰ ਰੂਹ ਤਕ ਭਿੱਜਣਾ। ਸੌਂਧੀ ਮਿੱਟੀ ਦੀ ਸੁਗੰਧੀ ਮਾਨਣਾ। ਵੇਖਦਾ ਹੈ ਬੇਵੱਸ ਹੋਇਆ, ਮੌਲਦੀ ਹਮਜਾਤ ਨੂੰ, ਪੌਣਾਂ ਸੰਗ ਝੂਮਦੀ, ਛਿੱਟਾਂ ‘ਚ ਸਰਸ਼ਾਰ ਹੁੰਦੀ। ਝੂਰਦਾ ਹੈ ਆਪਣੀ ਗੁਲਾਮੀ ‘ਤੇ, ਤੜਫ਼ਦਾ ਹੈ ਧਰਤ ਮਾਂ ਦੀ, ਖੁੱਲ੍ਹੀ ਗੋਦ ਲਈ, ਖੁੱਲ੍ਹੇ ਆਸਮਾਂ ਲਈ, ਤੇ ਖੁੱਲ੍ਹੀ ਫਿਜ਼ਾ ਲਈ। ਇੱਕ ਗਮਲੇ ਬੋਇਆ ਬੂਟਾ।
ਜਗਜੀਤ ਕੌਰ ਜੀਤ
|
|
14 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|