Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬੁੱਲ੍ਹਾ ਬੜਾ ਯਾਦ ਆਉਂਦਾ ਏ

ਬੁੱਲ੍ਹਾ ਬੜਾ ਯਾਦ ਆਉਂਦਾ ਏ
ਜਦ ਵੀ ਵੇਖਾਂ ਚਾਰੇ ਪਾਸੇ
ਦਿਲ ਡੁੱਬਦਾ ਡੁੱਬਦਾ ਜਾਂਦਾ ਏ
ਬੁੱਲ੍ਹਾ ਬੜਾ ਯਾਦ ਆਉਂਦਾ ਏ…

 

ਸਦੀਆਂ ਪਹਿਲਾਂ ਸੱਚ ਬੋਲਦਾ
ਹਰ ਗੱਲ ਪੂਰੀ ਪੂਰੀ ਤੋਲਦਾ
ਬੇਕਸੂਰ ਬੁੱਲ੍ਹੇ ਨੂੰ ਜ਼ਾਲਮ
ਕਸੂਰੋਂ ਬਾਹਰ ਦਾ ਰਾਹ ਵਿਖਾਉਂਦਾ ਏ
ਬੁੱਲ੍ਹਾ ਬੜਾ…

 

ਇਸ਼ਕ ਦੀ ਇਕੋ ਬਾਤ ਆਖਿਆ
ਮੂੰਹੋਂ ਐਸੀ ਕੱਢੀ ਭਾਖਿਆ
ਸੱਚ ਦਾ ਪੱਲਾ ਘੁੱਟ ਕੇ ਫੜਦਾ
ਆਪ ਸੱਚ ਹੋ ਜਾਂਦਾ ਏ
ਬੁੱਲ੍ਹਾ ਬੜਾ…

 

ਨੱਚ ਨੱਚ ਯਾਰ ਮਨਾਵਣ ਵਾਲਾ
ਜੀਵਨ ਦੀ ਲੈਅ ਗਾਵਣ ਵਾਲਾ
ਥਈਆ ਥਈਆ ਕਰਦਾ ਬੁੱਲ੍ਹਾ
ਧਰਤ ਨੂੰ ਮੰਚ ਬਣਾਉਂਦਾ ਏ
ਬੁੱਲ੍ਹਾ ਬੜਾ…

 

ਬੁੱਲ੍ਹੇ ਦੀ ਹੈ ਜੜ੍ਹ ਵਿੱਚ ਨਾਨਕ
ਤੇ ਬੋਲਾਂ ਦੇ ਹੜ੍ਹ ਵਿੱਚ ਨਾਨਕ
ਸੱਚ ਕੀ ਬੇਲਾ ਦਾ ਹੀ ਪਰਚਮ
ਬੁੱਲ੍ਹਾ ਫੇਰ ਝੁਲਾਉਂਦਾ ਏ
ਬੁੱਲ੍ਹਾ ਬੜਾ…

 

ਹਰ ਯੁੱਗ ਹਰ ਪਲ ਬੁੱਲ੍ਹਾ ਭਾਲੇ
ਬੁੱਲ੍ਹੇ ਦੀ ਲੋੜ ਅਜੇ ਵੀ ਹਾਲੇ
ਫੁੱਲਾਂ ਦਾ ਗਾਵਣਹਾਰਾ ਵੀਰ ਸਿਹੁੰ
ਦਿਲ ਦੱਬਦਾ ਦੱਬਦਾ ਗਾਉਂਦਾ ਏ
ਬੁੱਲ੍ਹਾ ਬੜਾ…

 

ਤੇਰੇ ਮੇਰੇ ਹੈ ਅੰਦਰ ਬੁੱਲ੍ਹਾ
ਬਾਹਰ ਨਹੀਂ ਮਨ ਮੰਦਰ ਬੁੱਲ੍ਹਾ
ਆਪਣਾ ਅੰਦਰ ਖੋਲ੍ਹ ਕੇ ਵੇਖੋ
ਬੁੱਲ੍ਹਾ ਏਹੋ ਜਾਗ ਲਗਾਉਂਦਾ ਏ
ਬੁੱਲ੍ਹਾ ਬੜਾ…

 

ਜਦ ਕੋਈ ਆਪਣਾ ਅੰਦਰ ਖੋਲ੍ਹਦਾ
ਫੇਰ ਬੁੱਲ੍ਹਾ ਹੈ ਅੰਦਰੋਂ ਬੋਲਦਾ
ਬੁੱਲ੍ਹਾ ਬੁੱਲ੍ਹਾ ਗਾਉਂਦਾ ਬੰਦਾ
ਖ਼ੁਦ ਬੁੱਲ੍ਹਾ ਹੋ ਜਾਂਦਾ ਏ
ਬੁੱਲ੍ਹਾ ਬੜਾ…

 

ਜਦ ਵੀ ਸੱਚ ਨਾਲ ਡਟ ਕੇ ਖੜੀਏ
ਬੁੱਲ੍ਹੇ ਦਾ ਲੜ ਘੁੱਟ ਕੇ ਫੜੀਏ
ਜੇ ਸੱਚ ਆਖਿਆਂ ਭਾਂਬੜ ਮੱਚਦਾ
ਸਮਝੋ ਬੁੱਲ੍ਹਾ ਆਣ ਜਗਾਉਂਦਾ ਏ
ਬੁੱਲ੍ਹਾ ਬੜਾ…

 

ਆਖਰ ਇੱਕ ਦਿਨ ਮੁੜਨਾ ਪੈਣਾ
ਬੁੱਲ੍ਹੇ ਦੇ ਨਾਲ ਜੁੜਨਾ ਪੈਣਾ
ਬੜਾ ਸੌਂ ਲਿਆ ਜਾਗੋ ਲੋਕੋ
ਮੁੜ ਬੁੱਲ੍ਹਾ ਆਣ ਬੁਲਾਉਂਦਾ ਏ
ਬੁੱਲ੍ਹਾ ਬੜਾ…

 

ਬੁੱਲ੍ਹੇ ਦੀ ਬਾਤ ਹੈ ਸਾਡੀ ਬਾਤ
ਰਲ ਮਿਲ ਮੁਕਾਉਣੀ ਕਾਲੀ ਰਾਤ
ਬੁੱਲ੍ਹਾ ਵਾ ਦਾ ਬੁੱਲਾ ਬਣ ਕੇ
ਸਾਡੇ ਵਿਚੀਂ ਆਣ ਸਮਾਉਂਦਾ ਏ
ਬੁੱਲ੍ਹਾ ਬੜਾ…

 

ਬਸ ਕਰ ਜੀ ਹੁਣ ਬਸ ਕਰ ਜੀ
ਲੜ ਆਪੋ ਵਿੱਚ ਨਾ ਮਰ ਮਰ ਜੀ
ਅਮਨਾਂ ਦੀ ਸਾਨੂੰ ਲੋੜ ਹੈ ਬੜੀ
ਬੁੱਲ੍ਹਾ ਇਹੋ ਸਮਝਾਉਂਦਾ ਏ
ਬੁੱਲ੍ਹਾ ਬੜਾ…

 

ਜਦ ਉਧਰ ਬੰਬ ਬੰਦੂਕਾਂ ਚੱਲਣ
ਏਧਰ ਦੇ ਵੀ ਖੂੰਜੇ ਹੱਲਣ
ਦੋਹੀਂ ਪਾਸੇ ਫੈਲੇ ਧੁੰਦੂਕਾਰ ਵਿੱਚ
ਅਮਨਾਂ ਦਾ ਗੀਤ ਕੋਈ ਗਾਉਂਦਾ ਏ
ਬੁੱਲ੍ਹਾ ਬੜਾ…

 

ਪੂਰਬ ਪੱਛੋਂ ਅੱਗ ਬੜੀ ਹੈ
ਧਰਤੀ ਸਾਡੀ ਬੜੀ ਸੜੀ ਹੈ
ਲਟ-ਲਟ ਬਲਦੇ ਲਾਂਬੂ ਤੱਕਾਂ
ਵੇਖਾਂ ਕੌਣ ਬੁਝਾਉਂਦਾ ਏ
ਬੁੱਲ੍ਹਾ ਬੜਾ…

 

ਬੁੱਲਿਆ ਤੇਰੇ ਯਾਰ ਬੜੇ ਨੇ
ਏਧਰ ਉਧਰ ਖ਼ੂਬ ਖੜੇ ਨੇ
ਤੇਰੇ ਸੱਚ ਦੇ ਮੱਚਦੇ ਭਾਂਬੜ
ਸ਼ਾਇਰ ਹੋਰ ਮਚਾਉਂਦਾ ਏ
ਬੁੱਲ੍ਹਾ ਬੜਾ ਯਾਦ ਆਉਂਦਾ ਏ


ਡਾ. ਸਤੀਸ਼ ਕੁਮਾਰ ਵਰਮਾ - ਮੋਬਾਈਲ:99157-06407

14 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

 Very Nycc......tfs.......

14 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਹੀ ਖ਼ੂਬ ਜੀ ....TFS

14 Jan 2013

Reply