|
 |
 |
 |
|
|
Home > Communities > Punjabi Poetry > Forum > messages |
|
|
|
|
|
ਘਸਮੈਲੇ ਚਾਅ |
ਘਰੋਂ ਨਿਕਲਦਾ ਹਾਂ ਕਿ ਕਿਤੇ ਕੱਲਾ ਬਹਿ ਕੇ ਹਵਾ ਸੰਗ ਕੁਝ ਗੱਲਾਂ ਕਰਾਂਗਾ ਰੁੱਖਾਂ ਦੀ ਵੀ ਸੁਣਾਗਾ ਤੇ ਲਿਟੇ ਪਏ ਘਾਹ ਵਾਂਗ ਮੈਂ ਵੀ ਆਸਮਾਨ ਦੇ ਨੀਲੇ ਰੰਗ ਵੱਲ ਤੱਕਾਗਾ ਪਰ ਅਚਾਨਕ ਰਸਤੇ ਵਿੱਚ ਮਿਲ ਜਾਂਦੇ ਹਨ ਟੁੱਟੇ ਰਿਸ਼ਤੇ ਬਿਖਰੇ ਲੋਕ ਵੰਗਾ ਦਿਆਂ ਟੋਟਿਆ ਨਾਲ ਪਿਆ ਚੁੰਨੀਆਂ ਦਾ ਉਧੜਿਆ ਗੋਟਾ ਆਂਡੇ ਪੀਂਦੇ ਸੱਪ ਪੰਡਾ 'ਚ ਗੱਡੀਆ ਦਾਤੀਆ ਵੀ ਸਿਰਾ ਨੂੰ ਪੈਂਦੀਆ ਲੱਗਦੀਆ ਨੇ ਵੱਟਾਂ ਤੇ ਹੁੰਦਾ ਸੋ਼ਸ਼ਣ ਖੇਤਾਂ ਦੀ ਹਰਿਆਲੀ ਨੂੰ ਬਦ-ਦੁਆ ਦਿੰਦਾ ਹੈ ਚਾਰ ਸਿਆੜਾਂ ਦੀ ਖਾਤਿਰ ਖੇਤ 'ਚ ਰਲਦੀਆਂ ਪਹੀਆਂ ਤੇ ਪੈੜਾਂ ਦਾ ਘੁੱਟਦਾ ਦਮ ਹੁਣ ਤਾਂ ਇਹਨਾਂ ਰਾਹਾਂ ਦੀ ਧੂੜ ਵਿੱਚ ਮੇਰੇ ਚਾਅ,ਉਮੀਦਾਂ ਸਭ ਘਸਮੈਲੇ ਹੋ ਗਏ ਹਨ ਹੁਣ ਮੈਨੂੰ ਤਿਤਲੀਆ ਦੇ ਖੰਭਾ ਦਾ ਰੰਗ ਉੱਕਾ ਹੀ ਨਹੀਂ ਭਾਉਂਦਾ ਹੁਣ ਖਿਆਲ ਵੀ ਖਾਲ ਦੇ ਪਾਣੀ ਵਾਂਗ ਨਹੀਂ ਵਹਿੰਦੇ ।
ਰਾਹੁਲ
|
|
08 Feb 2014
|
|
|
|
"ਵੱਟਾਂ ਤੇ ਹੁੰਦਾ ਸੋ਼ਸ਼ਣ
ਖੇਤਾਂ ਦੀ ਹਰਿਆਲੀ ਨੂੰ
ਬਦ-ਦੁਆ ਦਿੰਦਾ ਹੈ"
ਵਾਹ ਜੀ ਵਾਹ, ਮਿੱਟੀ ਦੀ ਮਹਿਕ ਤਾਂ ਕੋਈ ਪਿੰਡ ਵਸਦਾ ਜਾਂ ਉੱਥੇ ਦੇ ਤਜਰਬੇ ਵਾਲਾ ਈ ਖਿੰਡਾ ਸਕਦਾ ਹੈ, ਬਿੱਟੂ ਬਾਈ ਜੀ |
"ਵੱਟਾਂ ਤੇ ਹੁੰਦਾ ਸੋ਼ਸ਼ਣ
ਖੇਤਾਂ ਦੀ ਹਰਿਆਲੀ ਨੂੰ
ਬਦ-ਦੁਆ ਦਿੰਦਾ ਹੈ"
ਵਾਹ ਜੀ ਵਾਹ, ਮਿੱਟੀ ਦੀ ਮਹਿਕ ਤਾਂ ਕੋਈ ਪਿੰਡ ਵਸਦਾ ਜਾਂ ਉੱਥੇ ਦੇ First hand ਤਜਰਬੇ ਵਾਲਾ ਈ ਖਿੰਡਾ ਸਕਦਾ ਹੈ, ਬਿੱਟੂ ਬਾਈ ਜੀ |
TFS !
|
|
09 Feb 2014
|
|
|
|
very well written.............tfs
|
|
09 Feb 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|