ਸਾਡੇ ਚਾਓ ਨਿਮਾਣੇ, ਜਦ ਵੇਖਣ ਚੇਹਰੇ
ਢੁਕ ਬੈਠਣ ਨੇੜੇ , ਦਿਲ ਦੀਆਂ ਬਰੂਹਾਂ ਦੇ
ਅਣਭੋਲ ਅਝਾਣੇ, ਪਏ ਠੋਕਣ ਕੁੰਡੀਆਂ
ਕੰਨੀ ਮੋਹ ਦੀਆਂ ਡੰਡੀਆਂ, ਸਜ ਬਿਹਣ ਜਾ ਜੂਹਾਂ ਤੇ
ਰੀਝਾਂ ਨੇ ਪਾਈਆਂ, ਪੈਰੀਂ ਪਾਜ਼ੇਬਾਂ
ਭਰੀਆਂ ਨੇ ਜੇਬਾਂ, ਰੰਗਾਂ ਨਾਲ ਡਾਰਾਂ ਨੇ
ਇਹ ਖੇਖਣ ਸੜੀਆਂ, ਪੌਣਾਂ ਦੀਆਂ ਅੜੀਆਂ
ਮੜਕਾਂ ਨੇ ਬੜੀਆਂ , ਬੰਨ ਉਡਣ ਕਤਾਰਾਂ ਵੇ
ਆਸਾਂ ਦੇ ਪਖੇਰੂ, ਜੰਗਲ ਦੇ ਜਾਏ
ਅਜ ਪੀਵਣ ਆਏ , ਚਸ਼ਮੀ ਪਏ ਨੂਰਾਂ ਨੂੰ
'ਦਰਵੇਸ਼' ਦੇ ਬਾਰੋਂ, ਜਿਓਂ ਮੰਗਣ ਆਵਣ
ਰਿਸ਼ਮਾਂ ਦੇ ਜੁਲਾਹੇ, ਰੂਹਾਨੀ ਤੰਦਾਂ ਨੂੰ
ਤੂੰ ਜ਼ਾਹਿਰ ਵੀ ਏਂ, ਤੇ ਹਾਜਿਰ ਵੀ ਏਂ
ਨਾਲੇ ਨਾਸਿਰ ਵੀ ਏਂ, ਸਾਂਵਲ ਵਣਜਾਰਿਆ ਵੇ
ਸੰਦਲੀ ਖਾਬਾਂ ਦੀਆਂ, ਮੋਢੀ ਭਰ ਪੰਡਾਂ
ਫਿਰੇਂ ਗਿਰਾਂ ਚ ਘੁੰਮਦਾ, ਤੂੰ ਮੋਹ ਦਿਆ ਮਾਰਿਆ ਵੇ
ਕਦੇ ਢੁਕੇ ਵੇਹੜੇ, ਬਣ ਚੰਨ ਅਸਮਾਨੀ
ਇੰਜ ਤਾਣਾ ਬਾਣਾ ਬਣ ਜਾਵੇ ਲੇਖਾਂ ਦਾ
ਤੂੰ ਬਾ-ਅਦਬ ਤੇ ਬਾ-ਅਸਰ ਹੋ ਗੁਜ਼ਰੇਂ
ਤੂੰ ਹੀ 'ਯੂਸੁਫ਼' ਹੈਂ, ਇਸ ਰੂਹ ਦੀ 'ਜੁਲੈਖਾਂ' ਦਾ
ਅਮਨ ਜ਼ਹੀਨ
ਬਰੂਹਾਂ - ਚੌਖਟ , ਪਖੇਰੂ - ਪੰਛੀ or birds
ਰਿਸ਼ਮਾਂ - ਕਿਰਣਾਂ or rays , ਜ਼ਾਹਿਰ - ਗਿਆਤ or evident ,
ਨਾਸਿਰ - ਮਦਦਗਾਰ
ਸਾਡੇ ਚਾਓ ਨਿਮਾਣੇ, ਜਦ ਵੇਖਣ ਚੇਹਰੇ
ਢੁਕ ਬੈਠਣ ਨੇੜੇ , ਦਿਲ ਦੀਆਂ ਬਰੂਹਾਂ ਦੇ
ਅਣਭੋਲ ਅਝਾਣੇ, ਪਏ ਠੋਕਣ ਕੁੰਡੀਆਂ
ਕੰਨੀ ਮੋਹ ਦੀਆਂ ਡੰਡੀਆਂ, ਸਜ ਬਿਹਣ ਜਾ ਜੂਹਾਂ ਤੇ
ਰੀਝਾਂ ਨੇ ਪਾਈਆਂ, ਪੈਰੀਂ ਪਾਜ਼ੇਬਾਂ
ਭਰੀਆਂ ਨੇ ਜੇਬਾਂ, ਰੰਗਾਂ ਨਾਲ ਡਾਰਾਂ ਨੇ
ਇਹ ਖੇਖਣ ਸੜੀਆਂ, ਪੌਣਾਂ ਦੀਆਂ ਅੜੀਆਂ
ਮੜਕਾਂ ਨੇ ਬੜੀਆਂ , ਬੰਨ ਉਡਣ ਕਤਾਰਾਂ ਵੇ
ਆਸਾਂ ਦੇ ਪਖੇਰੂ, ਜੰਗਲ ਦੇ ਜਾਏ
ਅਜ ਪੀਵਣ ਆਏ , ਚਸ਼ਮੀ ਪਏ ਨੂਰਾਂ ਨੂੰ
'ਦਰਵੇਸ਼' ਦੇ ਬਾਰੋਂ, ਜਿਓਂ ਮੰਗਣ ਆਵਣ
ਰਿਸ਼ਮਾਂ ਦੇ ਜੁਲਾਹੇ, ਰੂਹਾਨੀ ਤੰਦਾਂ ਨੂੰ
ਤੂੰ ਜ਼ਾਹਿਰ ਵੀ ਏਂ, ਤੇ ਹਾਜਿਰ ਵੀ ਏਂ
ਨਾਲੇ ਨਾਸਿਰ ਵੀ ਏਂ, ਸਾਂਵਲ ਵਣਜਾਰਿਆ ਵੇ
ਸੰਦਲੀ ਖਾਬਾਂ ਦੀਆਂ, ਮੋਢੀ ਭਰ ਪੰਡਾਂ
ਫਿਰੇਂ ਗਿਰਾਂ ਚ ਘੁੰਮਦਾ, ਤੂੰ ਮੋਹ ਦਿਆ ਮਾਰਿਆ ਵੇ
ਕਦੇ ਢੁਕੇ ਵੇਹੜੇ, ਬਣ ਚੰਨ ਅਸਮਾਨੀ
ਇੰਜ ਤਾਣਾ ਬਾਣਾ ਬਣ ਜਾਵੇ ਲੇਖਾਂ ਦਾ
ਤੂੰ ਬਾ-ਅਦਬ, ਬਾ-ਅਸਰ ਹੋ ਗੁਜ਼ਰੇਂ
ਤੂੰ ਹੀ 'ਯੂਸੁਫ਼' ਹੈਂ, ਇਸ ਰੂਹ ਦੀ 'ਜੁਲੈਖਾਂ' ਦਾ
ਅਮਨ ਜ਼ਹੀਨ
ਬਰੂਹਾਂ - ਚੌਖਟ , ਪਖੇਰੂ - ਪੰਛੀ or birds
ਰਿਸ਼ਮਾਂ - ਕਿਰਣਾਂ or rays , ਜ਼ਾਹਿਰ - ਗਿਆਤ or evident ,
ਨਾਸਿਰ - ਮਦਦਗਾਰ