|
 |
 |
 |
|
|
Home > Communities > Punjabi Poetry > Forum > messages |
|
|
|
|
|
|
ਚਲਾਕੀਆਂ |
ਓਹ ਨਿੱਤ ਚਲਾਕੀਆਂ ਕਰਦੇ ਰਹੇ
ਕਰ ਅਣਦੇਖਾ ਹੰਝੂ ਕਿਰਦਿਆਂ ਨੂੰ
ਓਹ ਵਾਂਗ ਮਸੀਹੇ ਮਿਲਦੇ ਸੀ
ਮੈਂ ਤਕਦਾ ਸੀ ਨਜ਼ਰੋੰ ਗਿਰਦਿਆਂ ਨੂੰ
ਮੈਂ ਜਾਨ ਨਿਛਾਵਰ ਕਰਦਾ ਸੀ
ਓਹਨਾ ਦੇ ਮਿਠੇ ਬੋਲਾਂ ਤੇ
ਮੇਰੇ ਦਿਖੇ ਕਦੇ ਹਾਲਾਤ ਨਹੀਂ
ਓਹਨਾ ਦੇ ਪੱਥਰ ਹਿਰਦਿਆਂ ਨੂੰ
ਮੈਂ ਅਣਗੌਲਾ ਹੀ ਕੀਤਾ ਹੈ
ਓਹਨਾ ਦੀ ਹਰ ਗੁਸਤਾਖ਼ੀ ਨੂੰ
ਓਹ ਸ਼ੱਕੀ ਨਜ਼ਰਾਂ ਨਾਲ ਵੇਹਂਦੇ ਰਹੇ
ਮੇਰੇ ਤਾਜ਼ ਲੱਗੇ ਜੋ ਸਿਰ ਦਿਆਂ ਨੂੰ
ਓਹਨੂੰ ਹਾੱਸੇ ਚੰਗੇ ਲਗਦੇ ਸੀ
ਨਹੀਂ ਆਈ ਜਾਚ ਵਰਾਉਣੇ ਦੀ
ਅੱਜ ਮੈਂ ਵੀ ਤੱਕ ਹੈਰਾਨ ਹੋਇਆ
ਓਹਨੂੰ ਹੰਝੂਆਂ ਦੇ ਵਿਚ ਘਿਰਦਿਆਂ ਨੂੰ
ਮੈਨੂੰ ਯਾਰ ਖੁਮਾਰੀ ਚੜੀ ਰਹੇ
ਮੈਂ ਬਚਿਆਂ ਵਾਂਗੂ ਰਹਿੰਦਾ ਹਾਂ
ਓਹ ਆਪਣੇ ਆਪ ਚ ਹੀ ਮਸਤ ਰਹਿੰਦੇ
ਕੀ ਕਰਨਾ ਲੋਕੀ ਫਿਰਦਿਆਂ ਨੂੰ
ਹੁਣ "ਪ੍ਰੀਤ" ਨੇ ਦਿਲੋਂ ਸਭ ਲਾਹ ਸੁੱਟੇ
ਜੋ ਇੱਕ ਇੱਕ ਕਰ ਵਸਾਏ ਸੀ
ਐਪਰ ਦੱੁਖ ਹੁਣ ਵੀ ਹੁੰਦਾ ਹੈ
ਤੱਕ ਆਪਣੇ ਦਿਲ ਚੋਂ ਗਿਰਦਿਆਂ ਨੂੰ !!
-ਪ੍ਰੀਤ ਖੋਖਰ
|
|
03 Apr 2015
|
|
|
|
preet ji bahut khoob likhai dil de jazbaata nu
|
|
05 Apr 2015
|
|
|
|
ਬਹੁਤ ਖੂਬ ਪ੍ਰੀਤ ਵੀਰ ਜੀ, ਹਰ ਲਫਜ਼ ਕਮਾਲ ਏ,..................
|
|
06 Apr 2015
|
|
|
|
ਗੁਰਪ੍ਰੀਤ ਜੀ ਬਹੁਤ ਸੁੰਦਰ ਲਿਖਿਆ - ਭਾਵਨਾ ਅਤੇ ਸ਼ਬਦਾਂ ਦਾ ਸਹੀ ਸੁਮੇਲ ਇਸ ਕਿਰਤ ਦੀ ਵਿਸ਼ੇਸ਼ਤਾ ਹੈ |
ਸ਼ੇਅਰ ਕਰਨ ਲਈ ਧੰਨਵਾਦ |
ਗੁਰਪ੍ਰੀਤ ਜੀ ਬਹੁਤ ਸੁੰਦਰ ਲਿਖਿਆ - ਭਾਵਨਾ ਅਤੇ ਸ਼ਬਦਾਂ ਦਾ ਸਹੀ ਸੁਮੇਲ ਇਸ ਕਿਰਤ ਦੀ ਵਿਸ਼ੇਸ਼ਤਾ ਹੈ |
ਸ਼ੇਅਰ ਕਰਨ ਲਈ ਧੰਨਵਾਦ |
|
|
06 Apr 2015
|
|
|
|
|
|
|
very good creation and amazing flow...
really good !!
|
|
08 Apr 2015
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|