ਬਦਲਾਅ ਨਿੱਕੀਆਂ ਨਿੱਕੀਆਂ ਖਾਹਸ਼ਾਂ ਖਿਆਲ ਉੱਚਾਈਆਂ ਨੂੰ ਛੁੱਹਣਗੇ। ਨਿੱਕੀਆਂ ਨਿੱਕੀਆਂ ਔਕੜਾਂ, ਨਿੱਕੇ ਨਿੱਕੇ ਪੈਰ ਕਿੰਝ ਸਹਿਣਗੇ। ਬੱਦਲੀਆਂ ਅਸਮਾਨ ਢੱਕ ਲੈਣ ਨਾ, ਅੰਦਰੋਂ ਜਦ ਕਹਿਰ ਟੁੱਟ ਪੈਣਗੇ। ਕੋਲ ਮੇਰੇ ਸੀ ਦੋ ਮੁੱਠੀ ਆਸਮਾਨ, ਸਮਾਨ ਤਾਂ ਇਥੇ ਹੀ ਪਏ ਰਹਿਣਗੇ। ਧਰਤੀਆਂ ਦੀ ਹੱਦ ਕਦੇ ਮੁੱਕਣੀ ਨਹੀਂ, ਵਾਰਸ ਇਸਦੇ ਜਦ ਕਦੇ ਜਾਗ ਪੈਣਗੇ। ਅੱਜੇ ਤੱਕ ਗ਼ਾਫ਼ਲ ਰਹੇ ਤਾਂਹੀ ਗ਼ੁਲਾਮ ਹਾਂ, ਬਦਲਾਅ ਹੀ ਹੱਲ ਹੈ ਜੇ ਜਾਗ ਪੈਣਗੇ।
Thanks