ਦੋਸਤੋ
ਇਕ ਨਜ਼ਮ ਲੈ ਕੇ ਹਾਜ਼ਿਰ ਹਾਂ. ਇਸ ਵਿੱਚ ਚੰਨ ਤੇ ਸੂਰਜ ਨੂੰ ਇਕ ਪ੍ਰੇਮੀ ਜੋੜੇ ਵਜੋ ਦਿਖਾਉਣ ਦੀ ਕੋਸ਼ਿਸ ਕੀਤੀ ਹੈ. ਆਸ ਕਰਦਾ ਹਾਂ ਪਸੰਦ ਕਰੋਗੇ:
ਤੂੰ ਹੈ ਚੰਨ ਇਕ ਸੁਲਗਦੀ ਰਾਤ ਦਾ ਮੈਂ ਸੂਰਜ ਚੜਦੇ ਦਿਨ ਦਾ
ਕਦ ਮਿਲਾਂਗੇ ਹਿਜਰ ਦੇ ਇਹ ਪਲ ਮੈਂ ਪੋਟੇਆ ਤੇ ਗਿਣਦਾ
ਤੈਨੂ ਮਿਲਣੇ ਦੀ ਇਹ ਅੱਗ ਬਣ ਕੇ ਉਜਾਲਾ ਆਵੇ ਬਾਹਰ
ਹੰਝੂ ਬਣਾ ਕਤਰੇ ਚਾਨਣ ਦੇ ਹਵਾਵਾਂ 'ਚ ਚਿਣਦਾ
ਜਿੰਦਗੀ ਹੈ ਇਹ ਅਗਨ ਮੈਂ ਜੋ ਵੰਡਦਾ ਬ੍ਰੇਹ੍ਮੰਡ ਦੇ ਵਿਚ
ਕੌਣ ਬੋਲੇ ਸਾੜਦਾ ਹੈ ਜੋ ਦਰਦ ਹੋਵੇ ਵਿਛੜਣ ਦਾ
ਕਰਦੇ ਹਾਂ ਆਜਾ ਖਤਮ ਦੀਵਾਰ ਸੂਬਾ ਤੇ ਸ਼ਾਮ ਵਾਲੀ
ਚਲ ਕਰੀਏ ਕੋਈ ਹੀਲਾ ਤੇਰੇ ਤੇ ਮੇਰੇ ਮਿਲਣ ਦਾ
ਆ ਗਲੇ ਲਗਦਾ ਹੈ ਮੇਰੇ ਦਿਨ ਗ੍ਰਹਿਣ ਵਾਲੇ ਨੂੰ ਜਦ ਤੂੰ
ਮੈਂ ਉਡੀਕਾਂ ਪਲ ਅਡੀਆਂ ਚੁੱਕ ਇਹ ਹੈ ਭਾਵੇਂ ਵਸਲ ਛਿਨ ਦਾ
-A
ਦੋਸਤੋ
ਇਕ ਨਜ਼ਮ ਲੈ ਕੇ ਹਾਜ਼ਿਰ ਹਾਂ. ਇਸ ਵਿੱਚ ਚੰਨ ਤੇ ਸੂਰਜ ਨੂੰ ਇਕ ਪ੍ਰੇਮੀ ਜੋੜੇ ਵਜੋ ਦਿਖਾਉਣ ਦੀ ਕੋਸ਼ਿਸ ਕੀਤੀ ਹੈ. ਆਸ ਕਰਦਾ ਹਾਂ ਪਸੰਦ ਕਰੋਗੇ:
ਤੂੰ ਹੈ ਚੰਨ ਇਕ ਸੁਲਗਦੀ ਰਾਤ ਦਾ ਮੈਂ ਸੂਰਜ ਚੜਦੇ ਦਿਨ ਦਾ
ਕਦ ਮਿਲਾਂਗੇ? ਹਿਜਰ ਦੇ ਇਹ ਪਲ ਮੈਂ ਪੋਟੇਆ ਤੇ ਗਿਣਦਾ
ਤੈਨੂ ਮਿਲਣੇ ਦੀ ਇਹ ਅੱਗ ਬਣ ਕੇ ਉਜਾਲਾ ਆਵੇ ਬਾਹਰ
ਹੰਝੂ ਬਣਾ ਕਤਰੇ ਚਾਨਣ ਦੇ ਹਵਾਵਾਂ 'ਚ ਚਿਣਦਾ
ਜਿੰਦਗੀ ਦੇਵੇ ਅਗਨ ਜੋ ਮੈਂ ਵੰਡਦਾ ਬ੍ਰੇਹ੍ਮੰਡ ਦੇ ਵਿਚ
ਕੌਣ ਬੋਲੇ ਸਾੜਦਾ ਹੈ ਬਸ ਦਰਦ ਹੈ ਜੋ ਵਿਛੜਣ ਦਾ
ਕਰਦੇ ਹਾਂ ਆਜਾ ਖਤਮ ਦੀਵਾਰ ਸੁਬਹ ਤੇ ਸ਼ਾਮ ਵਾਲੀ
ਚਲ ਕਰੀਏ ਕੋਈ ਹੀਲਾ ਤੇਰੇ ਤੇ ਮੇਰੇ ਮਿਲਣ ਦਾ
ਆ ਗਲੇ ਲਗਦਾ ਹੈ ਮੇਰੇ ਦਿਨ ਗ੍ਰਹਿਣ ਵਾਲੇ ਨੂੰ ਜਦ ਤੂੰ
ਮੈਂ ਉਡੀਕਾਂ ਪਲ ਅਡੀਆਂ ਚੁੱਕ, ਇਹ ਹੈ ਭਾਵੇਂ ਵਸਲ ਛਿਨ ਦਾ
-A