
ਲੇਖਾਂ ਦਾ ਸੁਭਾਅ
ਚਾਲ ਲੇਖਾਂ ਦੀ ਸਕੇ ਨਾ ਸਮਝ ਕੋਈ,
ਖੁਆਰ ਕਿਸੇ ਨੂੰ ਰਾਜ ਕਰਾਣ ਲੋਕੋ,
ਸਿਆਣਿਆਂ ਐਂਵੇਂ ਨੀ, ਆਖਿਆ ਪਰਤਾ ਕੇ ਵੇ,
ਰੂਪ ਰੋਵੇ ਤੇ ਕਰਮ ਖਾਣ ਲੋਕੋ |
ਜਿਸਨੂੰ ਰੱਖੇ ਮੁਕਤ, ਨਾ ਬੰਨ੍ਹਣਹਾਰ ਕੋਈ,
ਉਦ੍ਹੇ ਬੱਧਿਆਂ ਨਾ ਮਿਲੇ ਰਿਹਾਈ ਲੋਕੋ,
ਲਿਖਿਆ ਲੇਖਾਂ ਦਾ ਸਕੇ ਨਾ ਮੇਟ ਕੋਈ,
ਐਨੀ ਪੱਕੀ ਐ ਓਸਦੀ ਸਿਆਹੀ ਲੋਕੋ |
ਜਗਜੀਤ ਸਿੰਘ ਜੱਗੀ
ਨੋਟ:
ਖੁਆਰ = ਖੱਜਲ ਖੁਆਰੀ ਜਾਂ ਖ਼ਰਾਬ ਕਰਨਾ |
ਖੁਆਰ = ਖੱਜਲ ਖੁਆਰੀ ਜਾਂ ਖ਼ਰਾਬ ਕਰਨਾ |
ਆਖਿਆ ਪਰਤਾ ਕੇ ਵੇ = ਆਜਮਾਉਣ (ਜਾਂ ਪੜਤਾਲ ਕਰਨ) ਤੋਂ ਬਾਅਦ ਕਿਹਾ ਹੈ |
ਰੂਪ ਰੋਵੇ ਤੇ ਕਰਮ ਖਾਣ ਲੋਕੋ = ਭਾਵ ਕਿਧਰੇ ਲੇਖਾਂ ਦੀ ਖੇਡ੍ਹ ਐਸੀ ਵੀ ਹੁੰਦੀ ਹੈ ਕਿ ਰੂਪਮਤੀ ਅਤੇ ਸੁਚੱਜੀ ਇਸਤਰੀ ਕਸ਼ਟ ਝਲਦੀ ਏ, ਜਦ ਕਿ ਕੋਈ ਬਿਨਾ ਰੰਗ ਰੂਪ ਜਾਂ ਗੁਣਾਂ ਦੇ ਈ ਰਾਜ ਸੁਖ ਹੰਡਾਉਂਦੀ ਹੈ |
Inspiration for the Poem:
When I was a young lad of 10-12, on hearing about a pretty woman facing hardships in life, my Grandmother would heave a deep sigh and say "ਰੂਪ ਰੋਵੇ ਤੇ ਕਰਮ ਖਾਣ"