ਸੁਰਤ ਰੁਕੀ ਤਾਂ ਸੀਰਤ ਵਿਗੜੀ ਪਈ ਰੂਹ ਕੁਰਾਹੇ।ਨਾਲ ਜਿਸਮ ਦੇ ਰਿਸ਼ਤੇ ਟੁੱਟੇ.ਲੰਘ ਗਈ ਵੇ ਪ੍ਰਵਾਹੇ।ਨਿਰਮਲ ਮਨ ਰੰਗ ਰੱਤਾ ਦਾਮਨ ਤੁਰੀ ਸੰਗ ਕੀ ਤੇਰੇ, ਖੋਜ ਲਈ ਮੰਜ਼ਿਲ ਵਿੱਚ ਸ਼ਬਦੋਂ ਮੈਂ ਪੀਤਾ ਇੱਕ ਸਾਹੇ।ਪਹਿਚਾਣ ਮੇਰੀ ਸੱਭ ਤੇਰੇ ਕਰਕੇ ਮੈਂ ਖੁਰ ਜਾਂਦੀ ਕਿਦਾਂ,ਦੱਸਦੇ ਸੁਣਦੇ ਗੁਜ਼ਰੀ ਸਾਰੀ ਮਿਲਿਆ ਨਾ ਕੁਝ ਚਾਹੇ।ਹੋਂਦ ਪ੍ਰਵਾਨ ਕਰਨ ਤੋਂ ਹੋਈ ਸ਼ੁਰੂ ਗੱਲ ਅਹਿਸਾਸ ਦੀ,ਪਹਿਚਣ ਸਮਝ ਨਾ ਸਕੇ , ਉਮਰ ਢਲ ਗਈ ਚਾਹੇ।ਅਸੀਂ ਸਾਲਮ ਹੁੰਦੇ ਆਪ ਤਾਂ ਚਰਚਾ ਕਰਦੇ ਉਸਦੀ,ਉਮਰ ਦਰਾਜ ਸੋਚ ਨਾ ਬਦਲੀ ਚਾਹੇ ਤੀਰਥ ਗਾਹੇ।ਮਨ ਦੀਆਂ ਤਰੰਗਾਂ ਖੋਜ ਨਾ ਸਕਿਓਂ ਭਾਲੇਂ ਸੁੱਖ ਘਨੇਰੇ,ਅੰਕੁਰ ਅੰਦਰੋਂ ਜਦ ਦਾ ਫੁੱਟਿਆ ਸੁਰਤ ਪੈ ਗਈ ਰਾਹੇ। ਗੁਰਮੀਤ ਸਿੰਘ
Thanks to viewers