|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| ਚੜਦਾ ਪੰਜਾਬ-ਲਹਿੰਦਾ ਪੰਜਾਬ.... |
ਚੜਦਾ ਪੰਜਾਬ-ਲਹਿੰਦਾ ਪੰਜਾਬ
ਸੁਣ ਰਾਹੀਆ ਨਨਕਾਣੇਂ ਚੱਲਿਆ ਵੇ ਗੁਰਦਾਸ ਮਾਨ ਦਿਆ ਛੱਲਿਆ ਵੇ ਮਾਂ ਦੇ ਕੇ ਅਸੀਸਾਂ ਘੱਲਿਆ ਵੇ ਬੜਾ ਭਾਗਾਂ ਵਾਲਾ ਏਂ ਬੱਲਿਆ ਵੇ ਆ ਜਾ ਸਰਹੱਦਾਂ ਮੇਟ ਦੇਈਏ ਕਿਉਂ ਲੱਗਿਆ ਘੁਣ ਸਰੀਰਾਂ ਨੂੰ ਮੇਰਾ ਦੇਈਂ ਇਹ ਸੁਨੇਹਾ ਜਾ ਕੇ ਲਹਿੰਦੇ ਪੰਜਾਬ ਦੇ ਵੀਰਾਂ ਨੂੰ
ਓਹੀ ਗਿੱਧੇ ਓਹੀ ਭੰਗੜੇ ਪੈਂਦੇ ਵਿੱਚ ਵਿਆਹਾਂ ਦੇ ਓਹੀ ਤੋੜੀਏ ਓਹੀ ਨਰਮੇਂ ਓਹੀ ਫ਼ੁੱਲ ਕਪਾਹਾਂ ਦੇ ਦਿਨ ਖੜੇ ਸੀ ਕਤਲ ਹੋਏ ਉਦੋਂ ਸੱਜਰੇ ਖਿੜੇ ਚਾਵਾਂ ਦੇ ਸਨਤਾਲੀ ਵਿੱਚ ਆ ਕੇ ਸੀ ਟੋਟੇ ਹੋਏ ਦਰਿਆਵਾਂ ਦੇ ਆ ਸੱਜਣਾਂ ਹੁਣ ਮੇਲ ਦੇਈਏ ,ਨਦੀਓਂ ਵਿੱਛੜੇ ਨੀਰਾਂ ਨੂੰ ਮੇਰਾ ਦੇਈਂ ਇਹ ਸੁਨੇਹਾ..............!!!!
ਕੋਈ ਅੰਬਰਸਰ ਨੂੰ ਤਰਸੇ ਕੋਈ ਤਰਸੇ ਨਨਕਾਣੇ ਨੂੰ ਕੋਈ ਖਟਕੜ ਕਲਾਂ ਨੂੰ ਲੋਚੇ ,ਕੋਈ ਪਿਸ਼ੌਰ ਨੂੰ ਜਾਣੇ ਨੂੰ ਜਿਉਂਦੇ ਜੀ ਪੰਜਾ ਸਾਹਿਬ ਦੀ ਮਿੱਟੀ ਮੱਥੇ ਲਾਉਣੇਂ ਨੂੰ ਅੱਜ ਦੇ ਬੱਚਿਆਂ ਨੂੰ ਗੁਰੂਧਾਮਾਂ ਤੋਂ ਜਾਣੂੰ ਕਰਵਾਉਣੇ ਨੂੰ ਦਿਲਾਂ ਦੇ ਵਿੱਚ ਵਸਾ ਲਈਏ ਨਾਂ ਭੁੱਲੀਏ ਗੁਰੂਆਂ-ਪੀਰਾਂ ਨੂੰ ਮੇਰਾ ਦੇਈਂ ਇਹ ਸੁਨੇਹਾ..............!!!!
ਜ਼ੁੱਤੀ ਫ਼ਾਜ਼ਿਲਕਾ ਜਿਹੀ ਨਾਂ ਮਿਲੇ ,ਰੀਸ ਕਸੂਰ ਦੀ ਕੌਣ ਕਰੂ ਸ਼ਹਿਰ ਲਾਹੌਰ ਜਿਹਾ ਕੋਈ ਹੈ ਨੀ ,ਹਾਮੀਂ ਸਾਰਾ ਜੱਗ ਭਰੂ ਜੇ ਹੋਜੇ ਦੋਹਾਂ ਧਿਰਾਂ ਵਿੱਚ ਏਕਾ ,ਤਾਂ ਮੈਲੀ ਅੱਖ ਨਾਂ ਕੋਈ ਧਰੂ ਜੇ ਰਲ-ਮਿਲ ਰਹੀਏ ਪਿਆਰ ਨਾਲ ,ਮੀਂਹ ਰਹਿਮਤਾਂ ਦਾ ਵਰੂ ਬੇਖ਼ੌਫ਼ ਹੋ ਕੇ ਜਾਈਏ ਕਰਤਾਰਪੁਰ ,ਘਰੋਂ ਘੱਤ ਵਹੀਰਾਂ ਨੂੰ ਮੇਰਾ ਦੇਈਂ ਇਹ ਸੁਨੇਹਾ..............!!!!
ਲੁੱਟ-ਲੁੱਟ ਕੇ ਸਾਨੂੰ ਖਾ ਲਿਆ ਏ ਸਿਆਸਤੀ ਵੱਗਾਂ ਨੇ ਜਦ ਦਿਲ ਨੇਂ ਸਾਡੇ ਇੱਕ ਫ਼ਿਰ ਕਿਉਂ ਸਰਹੱਦਾਂ ਨੇ ਕਿਉਂ ਚਾਰੇ ਪਾਸੇ ਬਲਦੀਆਂ ਨਫ਼ਰਤ ਦੀਆਂ ਅੱਗਾਂ ਨੇਂ ਦੋਹੀਂ ਪਾਸੀਂ ਸਜਦੀਆਂ ਸਿਰਾਂ ਤੇ ਸ਼ਮਲੇ ਵਾਲੀਆਂ ਪੱਗਾ ਨੇਂ "ਨਿਮਰ" ਜੋ ਦਿਲਾਂ ਨੂੰ ਵਿੰਨਦੀਆਂ ਨੇਂ ਤੋੜੀਏ ਉਹਨਾਂ ਜ਼ੰਜ਼ੀਰਾਂ ਨੂੰ ਮੇਰਾ ਦੇਈਂ ਇਹ ਸੁਨੇਹਾ ਜਾ ਕੇ ਲਹਿੰਦੇ ਪੰਜਾਬ ਦੇ ਵੀਰਾਂ ਨੂੰ............
...........ਲਿਖਤੁਮ :- ਨਿਮਰਬੀਰ ਸਿੰਘ.............
|
|
06 Aug 2012
|
|
|
|
|
ਵੀਰ ਵਧੀਆ ਕੋਸ਼ਿਸ਼ ਹੈ ਤੇ ਤੇਰੀ ਸੋਚ ਬਹੁਤ ਹੀ ਸੋਹਣੀ ਹੈ ,,,
ਜੇ ਤੁਸੀਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਸਰਹੱਦ ਨੂੰ ਮੇਟਣ ਦੀ ਗੱਲ ਕੀਤੀ ਹੈ ਤਾਂ ਮੈਂ ਕਹਾਂਗਾ ਕੇ ਸਾਰੀ ਦੁਨਿਆ ਦੀਆਂ ਸਰਹੱਦਾਂ ਹੀ ਮੇਟ ਦੇਣੀਆਂ ਚਾਹੀਦੀਆਂ ਨੇ | ਜੇ ਆਪਾਂ space ਚੋਂ ਧਰਤੀ ਵੱਲ ਦੇਖੀਏ ਤਾਂ ਕੋਈ ਵੀ ਸਰਹੱਦ ਨਜ਼ਰ ਨਹੀਂ ਆਵੇਗੀ ਤਾਂ ਫੇਰ ਇਹ ਮੁਲਖਾਂ ਦੀਆਂ ਸਰਹੱਦਾਂ ਦੇ ਰੌਲੇ ਕਿਓਂ ,,, ਕੀ ਕੋਈ ਸਰਹੱਦ ਹਵਾ ਨੂੰ ਰੋਕ ਸਕਦੀ ? ਪੰਛੀਆਂ ਨੂੰ ਰੋਕ ਸਕਦੀ ਹੈ ? ਸ਼ਾਇਦ ਨਹੀਂ ,,,
ਜਿਓੰਦੇ ਵੱਸਦੇ ਰਹੋ ਵੀਰ ,,,
ਵੀਰ ਵਧੀਆ ਕੋਸ਼ਿਸ਼ ਹੈ ਤੇ ਤੇਰੀ ਸੋਚ ਬਹੁਤ ਹੀ ਸੋਹਣੀ ਹੈ ,,,
ਜੇ ਤੁਸੀਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਸਰਹੱਦ ਨੂੰ ਮੇਟਣ ਦੀ ਗੱਲ ਕੀਤੀ ਹੈ ਤਾਂ ਮੈਂ ਕਹਾਂਗਾ ਕੇ ਸਾਰੀ ਦੁਨਿਆ ਦੀਆਂ ਸਰਹੱਦਾਂ ਹੀ ਮੇਟ ਦੇਣੀਆਂ ਚਾਹੀਦੀਆਂ ਨੇ | ਜੇ ਆਪਾਂ space ਚੋਂ ਧਰਤੀ ਵੱਲ ਦੇਖੀਏ ਤਾਂ ਕੋਈ ਵੀ ਸਰਹੱਦ ਨਜ਼ਰ ਨਹੀਂ ਆਵੇਗੀ ਤਾਂ ਫੇਰ ਇਹ ਮੁਲਖਾਂ ਦੀਆਂ ਸਰਹੱਦਾਂ ਦੇ ਰੌਲੇ ਕਿਓਂ ,,, ਕੀ ਕੋਈ ਸਰਹੱਦ ਹਵਾ ਨੂੰ ਰੋਕ ਸਕਦੀ ? ਪੰਛੀਆਂ ਨੂੰ ਰੋਕ ਸਕਦੀ ਹੈ ? ਸ਼ਾਇਦ ਨਹੀਂ ,,,
ਜਿਓੰਦੇ ਵੱਸਦੇ ਰਹੋ ਵੀਰ ,,,
|
|
06 Aug 2012
|
|
|
|
|
|
|
Bahut hi sohna!!!
Loved every line!! :)
|
|
06 Aug 2012
|
|
|
|
|
So nice Nimar..main te fb te v parh layi c...ithey v share karan layi THANKS
|
|
06 Aug 2012
|
|
|
|
|
|
|
vdia likhea nimar ! like it..
|
|
07 Aug 2012
|
|
|
|
|
|
|
|
|
|
|
|
|
|
|
|
|
|
|
|
 |
 |
 |
|
|
|