|
 |
 |
 |
|
|
Home > Communities > Punjabi Poetry > Forum > messages |
|
|
|
|
|
ਚੌਰਾਹਾ.. |
ਚੌਰਾਹੇ ਤੇ ਖੜ੍ਹੀ ਅਪਣੀ ਜ਼ਿੰਦਗੀ ਨੂੰ ਕਿਹੜੇ ਪਾਸੇ ਲੈ ਕੇ ਜਾਂਵਾਂ ਦਿੱਸੇ ਨਾ ਕਿਤੇ ਕੋਈ ਸੰਗਣੀ ਛਾਂ , ਵਗ ਰਹੀਆਂ ਨੇ ਤਲਖ਼ ਹਵਾਵਾਂ
ਅੱਖੀਆਂ 'ਚ ਖ਼ਾਬ ਤਾਂ ਕਦੋਂ ਦੇ ਆਉਣੇ ਹਟ ਗਏ ਦੋ ਪਲ ਨੀਂਦ ਆ ਜਾਵੇ, ਤਾਂ ਰੱਬ ਦਾ ਸ਼ੁਕਰ ਮਨਾਵਾਂ
ਹੌਲੀ ਹੌਲੀ ਸਾਰੇ ਸੁਰ ਮੇਰੀ ਸਾਜ਼ ਦਾ ਸਾਥ ਛੱਡ ਗਏ ਇਸ ਬੇਸੁਰੀ ਸਾਜ਼ ਨਾਲ ਕਿਵੇਂ ਅਪਣੇ ਦੁੱਖਾਂ ਦੇ ਗੀਤ ਸੁਣਾਵਾਂ
ਕਿਉਂ ਕਿਸੇ ਤੇ ਯਕੀਨ ਕਰਾਂ , ਕਿਉਂ ਕਿਸੇ ਦਾ ਸਹਾਰਾ ਲਵਾਂ ਇਸ ਉਲਝੀ ਹੋਈ ਜਿੰਦਗੀ ਨੂੰ ਕਿਉਂ ਹੋਰ ਉਲਝਾਵਾਂ
ਉਮੀਦਾਂ ਤੇ ਚਾਵਾਂ ਦੇ ਬੋਝ ਨਾਲ ਲੰਘ ਗਏ ਜ਼ਿੰਦਗੀ ਦੇ ਕਈ ਪੜਾਅ ਪਰ ਮਿਲੀਆਂ ਨਾ ਕਦੇ,ਮੇਰੇ ਕਦਮ ਤੇ ਮੇਰੀ ਮੰਜ਼ਿਲ ਵਿਚਲੀਆਂ ਰਾਹਵਾਂ
ਕਾਸ਼ ਕੋਈ ਖੁਸ਼ੀ ਮੇਰੇ ਦਿਲ ਦੇ ਬੂਹੇ ਤੇ ਦਸਤਕ ਦੇਵੇ ਗ਼ਮ ਦੀਆਂ ਨਜ਼ਮਾਂ ਲਿਖ-ਲਿਖ ਕਦ ਤਕ ਅਪਣਾ ਦਿਲ ਪਰਚਾਵਾਂ
( By: Pradeep gupta )
|
|
16 Feb 2012
|
|
|
|
ਬਹੁਤ ਗੇਹਰਾ ਮਤਲਬ ਏ ਏਨਾ ਅਖਰਾ ਦਾ ............ਗ੍ਰੇਟ......
|
|
17 Feb 2012
|
|
|
|
|
Bht vdia jnab. . . Keep it up
|
|
17 Feb 2012
|
|
|
|
@jasbir..
@rajwinder
@gurminder
Meharbani dosto..
|
|
17 Feb 2012
|
|
|
|
|
ਬਹੁਤ ਖੂਬ ਲਿਖਿਆ ਹੈ,,,ਜੀਓ,,,
|
|
18 Feb 2012
|
|
|
|
shukriya harpinder bai ji..
|
|
19 Feb 2012
|
|
|
|
wow..... best poem..... very deep n nice thoughts
|
|
19 Feb 2012
|
|
|
|
@preet...Thanks a lot for your appreciation 
|
|
19 Feb 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|