|
ਚਿਹਰਿਆਂ ਦੇ ਪਿਛੇ ਦਾ ਸੱਚ। |
ਜਦ ਕਦੇ ਚੇਤੇ ਵਿੱਚ ਆਵੇ, ਚਿਹਰਿਆਂ ਦੇ ਪਿਛੇ ਦਾ ਸੱਚ। ਦਸ਼ਾ ਤੇ ਦਿਸ਼ਾ ਨਿਖੇੜ ਦੇਵੇ, ਚਿਹਰਿਆਂ ਦੇ ਪਿਛੇ ਦਾ ਸੱਚ। ਕਹਿਣੀ ਤੇ ਕੱਥਣੀ ਦਾ ਫਰਕ, ਧਰਮ ਦੇ ਨਾਂ ਕਾਮਨਾ ਪੂਰਤੀ, ਮਾਨਸਿਕਤਾ ਝੰਜੋੜ ਦੇਂਦਾ ਹੈ, ਚਿਹਰਿਆਂ ਦੇ ਪਿਛੇ ਦਾ ਸੱਚ। ਪਵਿੱਤਰਤਾ ਵਿੱਚ ਕਬਜ਼ਾ, ਰਸਤੇ ਚ ਗੁਆਚਿਆ ਮਨੁੱਖ, ਉਡੀਕਵਾਨ ਪ੍ਰਤੀਤੀ ਦੱਸੇ, ਚਿਹਰਿਆਂ ਦੇ ਪਿਛੇ ਦਾ ਸੱਚ। ਦਿਨਾਂ ਨੂੰ ਸੁਪਨੇ ਸਿਰਜਦਾ, ਹਨੇਰਿਆ ਦੀ ਜੂਨ ਭੋਗਦਾ, ਆਪੇ ਨੂੰ ਭੈਅ ਭੀਤ ਕਰਦਾ, ਚਿਹਰਿਆਂ ਦੇ ਪਿਛੇ ਦਾ ਸੱਚ। ਸੰਸਕਾਰੀ ਦਿੱਖ ਸੁੰਦਰ ਰੂਪ, ਭਿਆਨਕ ਕਰਮ ਕਰਦਾ, ਭੂਤ ਤੇ ਭਵਿੱਖ ਵਿੱਚ ਗੁਆਚਿਆ, ਚਿਹਰਿਆਂ ਦੇ ਪਿਛੇ ਦਾ ਸੱਚ। ਇਨਸਾਨੀਅਤ ਦੀ ਲਾਸ਼ ਮੋਢੇ, ਦਿਸੇ ਅਲੰਬਰਦਾਰ ਰੱਬ ਦਾ, ਆਇਨਾ ਕਦ ਤੱਕ ਛੁਪਾਵੇ, ਚਿਹਰਿਆਂ ਦੇ ਪਿਛੇ ਦਾ ਸੱਚ।
|
|
11 May 2013
|