ਚੱਪੇ ਚੱਪੇ ਪਹਿਰੇ ,ਸਹਿਜ ਤੱਕ ਜਾਣ ਲਈ।ਤੇਰੀ ਗਲੀ ਵਿੱਚੋਂ ਲੰਘਾ ਮੈਂ ਪਹਿਚਾਨ ਲਈ।ਮੇਰੀ ਕਿਸਮਤ ਤੇ ਤੇਰੀ ਤਦਬੀਰ ਵਿਚਕਾਰ,ਨਾਚ ਨੱਚਾਵੇਂ ਆਪ ਕਿੰਝ ਮੈਂ ਅਣਜਾਣ ਲਈ।ਭਾਵਤ ਮਨ ਨਹੀਂ ਖੇਡ ਜੀਅ ਤੋਂ ਬਾਹਰ ਦੀ,ਸੋਹੇ ਸਿਫ਼ਤ ਸਲਾਹ ਹਿਰਦੇ ਵਸਾਉਣ ਲਈ।ਅੱਖੀਆਂ ਅੰਦਰ ਚਮਕ ਤੇਰੇ ਆਗ਼ਮੀ ਨੂ੍ਰ ਦੀ,ਮੈਂ ਵੈਰਾਗਣ ਕਿੰਝ ਸੋਚਾਂ ਹੋਰ ਥੇ ਜਾਣ ਲਈ।ਸਿਰ ਤੂੰ ਕੀਤਾ ਕਲਮ ਜਾਂ ਦਰ ਤੇਰੇ ਰੱਖਿਆ,ਇਹੀ ਤੇਰੀ ਜੁਗਤ ਜੋ ਕਰਨ ਪ੍ਰਵਾਨ ਲਈ।