ਬੈਠੋਗੇ ਪਾਸ ਅਗਰ ਕਦੀ,ਤਾਂ ਅਹਿਸਾਸ ਬਣ ਜਾਣਗੇ।ਸਮਝੋਗੇ ਆਪਣੇ ਆਪਨੂੰ , ਵਿਸ਼ਵਾਸ਼ ਵੀ ਬਣ ਜਾਣਗੇ।ਰਸਤੇ ਬਦਲ ਕੇ ਵੇਖਿਆ ਉੱਲਝਣਾ ਵਿੱਚ ਫਸਦੇ ਗਏ,ਦੂਰ ਹੋਏ ਜਦ ਆਪ ਤੋਂ, ਤਾਂ ਬਨਵਾਸ ਹੀ ਬਣ ਜਾਣਗੇ।ਸਵਾਸਾਂ ਦੀ ਇਸ ਭੀੜ ਵਿੱਚ ਪਹਿਚਾਣ ਨਾ ਸਕੇ ਆਪ ਨੂੰ ,ਸੰਸਾਰ ਵਿੱਚ ਉੱਲਝੋਗੇ ਸਾਰੇ ਰਿਸ਼ਤੇ ਖਾਕ ਬਣ ਜਾਣਗੇ।ਕਦਰ ਹੁੰਦੀ ਜੇ ਆਪਣੀ ਤਾਂ ਪਹਿਚਾਣ ਕਰਦੇ ਹੁਕਮ ਦੀ,ਚਿਤ ਜਦ ਵੱਜਿਆ ਸ਼ਬਦ ਤਾਂ ਅਨਾਹਦ ਵੀ ਬਣ ਜਾਣਗੇ।ਚਿੱਤਰ ਬਣਾਏ ਵਾਸ਼ਨਾ ਤਾਂ ਅੱਖੀਆਂ 'ਚ ਵੱਸ ਗਈ ਭਾਵਨਾ,ਕਰਮ ਹਿੱਤ ਆਪਣੇ ਧਰਮ ਨਾਲ ਰਿਸ਼ਤੇ ਵੀ ਬਣ ਜਾਣਗੇ।ਆਤਮਾ ਦਾ ਅਜ਼ੀਬ ਸਫਰ ਹੈ , ਦੇਹ ਨੇ ਉਸਦੀ ਸਾਖੀ ਭਰੀ,ਚੇਤਨਾ ਦੀ ਸਤ੍ਹਾ ਤੇ ਉਪਜੋਗੇ ਤਾਂ ਵਿਸ਼ਵਾਸ਼ ਵੀ ਬਣ ਜਾਣਗੇ। ਗੁਰਮੀਤ ਸਿੰਘ
Thanks to all viewers