|
 |
 |
 |
|
|
Home > Communities > Punjabi Poetry > Forum > messages |
|
|
|
|
|
ਚੇਤਿਆਂ ਵਿੱਚ ਚਿਤਵੇ ਚਿਹਰੇ |
ਮੈਂ ਜਦ ਵੀ ਕਦੇ ਸਫ਼ਰ ਕਰਦੀ ਹਾਂ, ਲੱਭਦੀ ਹਾਂ ਉਹ ਚਿਹਰੇ। ਜੋ ਨਾਲ ਖੇਡੇ ਸੀ ਜਾਂ ਨਾਲ ਪੜ੍ਹੇ ਸੀ ਮੇਰੇ। ਮੈਂ ਜਦ ਵੀ ਕਦੇ ਸਫ਼ਰ ਕਰਦੀ ਹਾਂ, ਲੱਭਦੀ ਹਾਂ ਉਹ ਚਿਹਰੇ। ਚੇਤਿਆਂ ਵਿੱਚ ਚਿਤਵੇ ਚਿਹਰੇ।
ਕੋਈ ਪਿੰਡ ਦਾ ਬਾਬਾ ਦਾਦਾ, ਕੋਈ ਤਾਈ ਚਾਚੀ ਮਾਸੀ। ਜੋ ਸਿਰ ਪਲੋਸ ਧੀ ਆਖੇ, ਕੋਈ ਮਿਲੇ ਗਰਾਂ ਦਾ ਵਾਸੀ। ਉਹ ਹਾਣ ਦੀਆਂ ਦੇ ਚੰਬੇ, ਜਾ ਬੈਠੇ ਕਿਸ ਬਨੇਰੇ। ਮੈਂ ਜਦ ਵੀ ਕਦੇ…
ਲੈ ਫੁੱਲਾਂ ਵਾਲੇ ਝੋਲੇ, ਜਦ ਬਸ ਉਡੀਕਣ ਬਹਿਣਾ। ਬਣ ਜਾਣੀ ਸਾਂਝ ਸਫ਼ਰ ਦੀ, ਕੁਝ ਸੁਣਨਾ ਤੇ ਕੁਝ ਕਹਿਣਾ। ਹੋ ਜਾਣਾ ਸਫ਼ਰ ਸੁਖਾਲਾ। ਬਣ ਜਾਣੇ ਸਾਕ ਪਕੇਰੇ। ਮੈਂ ਜਦ ਵੀ ਕਦੇ…
ਬੱਸ ਵਿੱਚੋਂ ਬਾਹਰ ਹਾਂ ਤੱਕਦੀ, ਜਦ ਵਿੱਚ ਅਤੀਤ ਦੇ ਖੋਈ। ਮਿਲ ਜਾਂਦੈ ਹੱਲ ਪ੍ਰਸ਼ਨ ਦਾ, ਹੁਣ ਕਿਉਂ ਨਹੀਂ ਮਿਲਦਾ ਕੋਈ। ਮੋਹ ਕਿਰਨਾਂ ਨਿਗਲ ਗਏ ਨੇ, ਸੁਆਰਥ ਦੇ ਘੁੱਪ ਹਨੇਰੇ। ਮੈਂ ਜਦ ਵੀ ਕਦੇ…
ਸੁੱਖਾਂ ਦੇ ਸਾਧਨ ਵਧ ਗਏ। ਆ ਗਈਆਂ ਫੈਮਲੀ ਗੱਡੀਆਂ। ਬਹੁਰੰਗੀਆਂ ਪ੍ਰਸਨਲ ਕਾਰਾਂ। ਸੜਕਾਂ ‘ਤੇ ਫਿਰਦੀਆਂ ਭੱਜੀਆਂ। ਨਿੱਜ ਦੇ ਸ਼ੀਸ਼ਿਆਂ ਵਿੱਚ ਕੈਦ ਨੇ, ਵਸਲਾਂ ਦੇ ਸੁਖ਼ਨ ਸਵੇਰੇ। ਮੈਂ ਜਦ ਵੀ ਕਦੇ ਸਫ਼ਰ ਕਰਦੀ ਹਾਂ…
ਜਗਜੀਤ ਕੌਰ ਜੀਤ
|
|
14 Jan 2013
|
|
|
|
ਖੂਬਸੂਰਤ ਰਚਨਾ.......tfs.....
|
|
14 Jan 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|