Punjabi Poetry
 View Forum
 Create New Topic
  Home > Communities > Punjabi Poetry > Forum > messages
Charanjeet Singh
Charanjeet
Posts: 90
Gender: Male
Joined: 17/Feb/2014
Location: Zira
View All Topics by Charanjeet
View All Posts by Charanjeet
 
Childhood to old age

School life ( 3-16)


ਰਲ ਮਿਲ ਕੇ ਖੇਡਣਾ, ਕੋਟਲਾ ਛਪਾਕੀ, ਬਰਫ ਪਾਣੀ, ਗੁੱਲੀ ਡੰਡਾ, ਲੋਹਾ ਲੱਕੜ, ਸਟਾਪੂ, ਬਾਹਰਾਂ ਟਾਹਣੀ, ਤਿੰਨ ਟਾਹਣੀ, ਇਕ ਦੂਜੇ ਨੂੰ ਮੋਢਿਅਾਂ ਤੇ ਬਿਠਾ ਕੇ ਦੂਜੇ ਵਾਲੇ ਨੂੰ ਡੇਗਣਾ ਘੋੜੀਅਾਂ, ਭੰਡਾ ਭੰਡਾਰੀਅਾ ਕਿੰਨਾਂ ਕੁ ਭਾਰ ਗੇਮਾਂ ਖੇਡਣੀਅਾਂ, ਮੀਹਾਂ ਦੇ ਵਿੱਚ ਨਹਾਉਣਾ, ਕਿਸ਼ਤੀਅਾਂ ਚਲਾਉਣੀਅਾਂ, ਘਰਾਂ ਚੋ ਗੰਦਾ ਪਾਣੀ ਬਾਹਰ ਕੱਢਣਾ, ਟਾੲਿਰਾਂ ਨੂੰ ਰੇੜਣਾ, ਨਹਿਰਾਂ ਚ ਨਹਾਉਣਾ, ਟਰਾਲੀਅਾਂ ਚੋਂ ਗੰਨੇ ਖਿੱਚਣੇ, ਸਕੂਲੋਂ ਭੱਜ ਸ਼ਕਤੀਮਾਨ ਦੇਖਣਾ, ਫੋਟੋ ਸਾਫ ਨਾਂ ਅਾਉਣ ਤੇ ਅੈਂਟੀਨਾਂ ਹਿਲਾਕੇ ਸੈੱਟ ਕਰਨਾਂ, ਜਮਾਤੀਅਾਂ ਦੋਸਤਾਂ ਨਾਲ ਵਾਲ ਪੁੱਟ-ਪੁੱਟ ਕੇ ਲੜਣਾ, ਅਧਿਅਾਪਕਾਂ ਤੋਂ ਪਿਅਾਰ ਲੈਣਾ, ਅਧਿਅਾਪਕਾਂ ਦੀ ਇੱਜਤ ਕਰਨੀ, ਅਾਪਣਾ ਮਨਪਸੰਦ ਅਧਿਅਾਪਕ ਚੁਨਣਾ, ਅਧਿਅਾਪਕਾਂ ਤੇ ਜਮਾਤੀਅਾਂ ਦੇ ਪੁੱਠੇ ਸਿੱਧੇ ਨਾਮ ਰੱਖਣੇ, ਪ੍ਰਸ਼ਨ ਉਤਰ ਪੜ੍ਹ ਪੜ੍ਹ ਯਾਦ ਕਰਨੇ, ਇਕ ਦੂਜੇ ਨੂੰ ਸੁਨਾਉਣੇ, ਅਧਿਅਾਪਕਾਂ ਦੀ ਮਾਰ ਦਾ ਡਰ, ਦੂਜਿਅਾਂ ਦੇ ਮੁਰਗਾ ਬਨਣ ਤੇ ਖੁਸ਼ ਹੋਣਾ, ਅਾਪਣੀ ਵਾਰੀ ਨਾ ਅਾਜੇ ਡਰਨਾਂ ਵੀ, ਫੱਟੀਅਾਂ ਸੁਕਾਉਣੀਅਾਂ, 

ਦਵਾਤ ਵਿਚੋਂ ਨਿੱਭ ਵਾਲੇ ਪੈੱੱਨ ਭਰਨੇ, ਸਲੇਟੀਅਾਂ ਖਾਣੀਅਾ........ਸਕੂਲ ਚੋ ਪਹਿਲੇ ਨੰਬਰ ਤੇ ਅਾਉਣ ਦਾ ਯਤਨ, ਫਸਟ ਅਾਉਣ ਤੇ ਘਰਦਿਅਾਂ ਤੋਂ ਨਵੀਂ ਡਿਮਾਂਡ, ਹਰ ਸਾਲ ਮਨੀਟਰ ਬਨਣ ਦਾ ਚਾਅ

ਮਾਂ ਦਾ ਪਿਅਾਰ, ਪਿਓ ਦੀ ਝਿੜਕਾਂ ਦਾ ਡਰ, ਅਾਪਣੀ ਮਨਪਸੰਦ ਸਬਜੀ ਨਾਂ ਬਨਣ ਤੇ ਘਰਦਿਅਾਂ ਨਾਲ ਰੁਸ ਜਾਣਾ, ਇਕ ਕਮਰੇ ਚ ਅਾਪਣੇ ਅਾਪ ਨੂੰ ਬੰਦ ਕਰ ਲੈਣਾ, ਫਿਰ ਲੂਣ ਲਾਕੇ ਰੋਟੀ ਖਾ ਲੈਣੀ, ਮਾਂ ਤੋਂ ਜੂੜਾ ਨਾਂ ਕਰਾਓਣਾ, ਭੈਣਾ ਨਾਲ ਲੜਣਾ...


ਘਰ ਚ ਕੋੲੀ ਨਵੀਂ ਚੀਜ ਅਾਉਣ ਤੇ ਨੱਚਣਾਂ, ਪੂਰੀ ਗਲੀ ਮੁਹੱਲੇ ਨੁੰ ਰੋਲਾ ਪਾ ਪਾ ਦੱਸਣਾ. ਯੂਨੀਵਰਸਲ ਦੀਅਾਂ ਡੈੱਕਾਂ ਵਿੱਚ ਕੈਸਟਾਂ ਲਾ ਲਾ ਸੁਨਣੀਅਾਂ, ਘੜਿਅਾਂ ਤੇ ਸਪੀਕਰ ਮੂਧੇ ਮਾਰਨੇਂ...



college life (17-24)


ਥੋੜੀ ਜਿਹੀ ਬਾਹਰ ਦੀ ਹਵਾ ਲੱਗਣੀ, ਹਵਾਈ ਕਿਲੇ ਉਸਾਰਨੇਂ, ਪੂਰੀ ਦੁਨੀਅਾਂ ਨਾਲ ਲੜਣ ਦੀ ਹਿੰਮਤ, ਕਲਾਸਾਂ ਬੰਕ ਕਰਕੇ ਕੰਟੀਨਾਂ, ਢਾਬਿਅਾਂ ਚ ਚਾਹ ਪੀਣੀ, ਅਾਲੂਅਾਂ ਦੇ ਪਰੌਠੇ ਖਾਣੇ, ੳੁਦਾਸ ਹੋਣ ਤੇ  ਸੁਨਣੇ, ਖੁਲਕੇ ਲਾਪਰਵਾਹੀਅਾਂ ਵਰਤਣੀਅਾਂ, ਸਿਨੇਮਿਅਾਂ ਚ ਫਿਲਮਾਂ ਦੇਖਣੀਅਾਂ, ਘੁੰਮਣ ਫਿਰਨ ਦਾ ਸ਼ੌਂਕ, ਜੇ ਕੋਈ ਕੁੜੀ ਵਧੀਅਾ ਲੱਗਣੀ ਉਹਦੇ ਨੇੜੇ ਹੋਣ ਦਾ, ਉਹਦੇ ਨਾਲ ਦੋਸਤੀ ਦਾ ਯਤਨ, ਉਸਦੀ ਸਮਾਈਲ ਦੀ ਅਾਸ, ਵੰਨ ਸੁਵੰਨੇ ਕੱਪੜੇ ਪਾੳੁਣੇ, ਅਧਿਅਾਪਕਾਂ ਨਾਲ ਜਾਣ ਬੁੱਝਕੇ ਪੰਗੇ ਲੈਣੇ, ਮੁਸੀਬਤ ਅਾਉਣ ਤੇ ਇਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਖੜਣਾ


After College/Carrier life


ਰੁਜਗਾਰ ਲੱਭਣਾ, ਅਖਬਾਰਾ ਚੋ ਲੱਭਣੀਅਾਂ, ਵਿਹਲੇ ਰਹਿਣਦੇ ਘਰਦਿਅਾਂ ਦੇ ਤਾਹਨੇ ਸਹਿਣੇ, ਥੋੜੀ ਜਿਹੀ ਤਨਖਾਹ ਤੇ ਹੀ ਕਿਤੇ ਕੰਮ ਤੇ ਲੱਗਣਾ, ਸਰਕਾਰੀ ਨੌਕਰੀ ਦੀ ਅਾਸ, ਸਰਕਾਰੀ ਨੌਕਰੀ ਮਿਲਣ ਤੇ ਤਨਖਾਹਾਂ ਘੱਟ ਲੱਗਣੀਅਾਂ, ਤਨਖਾਹਾਂ ਵਧਾਉਣ ਲਈ ਸਰਕਾਰਾਂ ਖਿਲਾਫ ਸੰਘਰਸ਼, ਰੈਲੀਅਾਂ , ਧਰਨੇਂ, ਰੋਸ ਮੁਜਾਹਿਰੇ... ਕੋਈ ਹੋਰ ਵਧੀਅਾ ਨੌਕਰੀ ਲਈ ਯਤਨ

ੳੁਮਰ ਵਧਦੀ ਜਾਣੀ, ਘਰਦਿਅਾਂ ਨੂੰ ਵਿਅਾਹ ਦੀ ਟੈਂਸ਼ਨ, ਅਾਪ ਨੂੰ ਵੀ...ਹਾ-ਹਾ , ਕਿਸੇ ਵੀ ਰਿਸ਼ਤੇਦਾਰ ਦੇ ਮਿਲਣ ਤੇ ਪੁੱਛਣਾ " ਵਿਅਾਹ ਕਦੋ ਕਰਾਉਣਾ"..........


............... to be contd


ਕਿੱਥੇ ਫਸ ਗਏ ਯਾਰ.... ਬਚਪਣ ਹੀ ਚੰਗਾ ਸੀ....


Charanjeet Singh Kapoor

   10/05/2014

09 May 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Very Good, Bro.

Via School Life, College, Post-College ਅਤੇ Career ਵੱਲੋਂ ਵਿਆਹ ਤੀਕ ਦਾ ਸਫਰ, ਵਧੀਆ, ਬਹੁਤ ਵਧੀਆ !

TFS !


 

09 May 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
jindgi de sare parhava da bkoobi varan
10 May 2014

Reply