|
 |
 |
 |
|
|
Home > Communities > Punjabi Poetry > Forum > messages |
|
|
|
|
|
ਚਿੜੀਆਂ |
ਛਤੀਰਾਂ ਵਾਲੀਆ ਛੱਤਾਂ ਚ ਆਲਣੇ ਬਣਾਉਂਦੀਆਂ _ ਕੱਖਾਂ ਨਾਲ ਸਾਰਾ ਘਰ ਭਰਦੀਆਂ ਚਿੜੀਆਂ, ਹੁਣ ਨਜ਼ਰ ਨਹੀਂ ਆਉਂਦੀਆਂ_ ਸ਼ੀਸ਼ਿਆਂ ਚ ਆਪਣੇ ਪ੍ਰਛਾਵੇਂ ਨਾਲ ਲੜਦੀਆਂ, ਆਪੇ ਨੂੰ ਲਹੂ ਲੁਹਾਨ ਕਰਦੀਆਂ ਚਿੜੀਆਂ, ਹੁਣ ਨਜ਼ਰ ਨਹੀਂ ਆਉਂਦੀਆਂ_ ਸਿਮਿੰਟ ਦੀਆਂ ਛੱਤਾਂ, ਜਾਲੀਆਂ ਦੇ ਦਰ_ ਪੱਥਰ ਜਿਹੇ ਲੋਕ , ਪੱਥਰਾਂ ਦੇ ਘਰ_ ਕਿੱਥੇ ਬੋਟ ਪਾਲਣ, ਕਿਥੇ ਰਹਿਣ ਚਿੜੀਆਂ_ ਖੇਤਾਂ ਚ ਉਡਦੀ ਜ਼ਹਿਰ, ਕਿੰਝ ਸਹਿਣ ਚਿੜੀਆਂ_ ਮਾਨਵ ਦੀ ਤਰੱਕੀ ਤੋਂ, ਨਿਮਾਣੀਆਂ ਹਾਰ ਗਈਆਂ, ਹੋਂਦ ਨੂੰਬਚਾਉਣ ਲਈ, ਕਿਧਰੇ ਦੂਰ ਉਡਾਰੀ ਮਾਰ ਗਈਆਂ..
|
|
02 Dec 2012
|
|
|
|
|
ਬਹੁਤ ਵਧੀਆ ਜੀ
ਚਿੜੀਆਂ ਦੇ ਨਾਲ-ਨਾਲ ਕੁੜੀਆਂ ਦੀ ਹੋਂਦ ਨੂੰ ਵੀ ਖਤਰਾ ਹੈ...
ਬਹੁਤ ਵਧੀਆ ਜੀ...........
ਚਿੜੀਆਂ ਦੇ ਨਾਲ-ਨਾਲ ਕੁੜੀਆਂ ਦੀ ਹੋਂਦ ਨੂੰ ਵੀ ਖਤਰਾ ਹੈ...
|
|
03 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|