Home > Communities > Punjabi Poetry > Forum > messages
'ਚਿੱਤਰਕਾਰ'
'ਚਿੱਤਰਕਾਰ'
ਮੈਂ ਹਾਂ ਐਸਾ ਚਿੱਤਰਕਾਰ
ਜਿਸਨੇ ਡਰ ਦੇ ਪਰਦੇ ੳੁੱਤੇ,
ਫਿੱਕੇ ਸਹਿਮੇ ਰੰਗਾ ਨਾਲ
ਸਾਰੀ ਜ਼ਿੰਦਗੀ ਦਿੱਤੀ ਉਤਾਰ
ਮੈਂ ਹਾਂ ਐਸਾ ਚਿੱਤਰਕਾਰ...।
ਸ਼ਹੁ ਦੀ ਹੱਥੀਂ ਪਿਲਾੲੀ ਨੂੰ
ੲਿਸ ਗੂੜ੍ਹ ਦੀ ਗਹਿਰਾੲੀ ਨੂੰ
ਮੈਂ ਬਿਰਕਤ ਨਾ ਸਮਝਿਆ
ਨਾ ਕਰ ਸਕਿਆ ਪਿਆਰ
ਮੈਂ ਹਾਂ ਐਸਾ ਚਿੱਤਰਕਾਰ...।
ਤਨਹਾਈ ਤੋਂ ਡਰ ਡਰ ਮੈਂ,
ਕਈ ਸ਼ੋਖ ਰਿਸ਼ਤੇ ਚਿੱਤਰੇ
ਪਰ ਹਰ ੲਿਕ ਰਿਸ਼ਤੇ ਨੇ,
ਮੈਨੂੰ ਦਿੱਤੇ ਫੱਟ ਹਜ਼ਾਰ
ਮੈਂ ਹਾਂ ਐਸਾ ਚਿੱਤਰਕਾਰ...।
ਦੋ ਕਦਮ ਹੋਰ ਚੱਲ ਲੈਂਦਾ,
ਨਾ ਨੁੱਕਰੇ ਜਾਹ ਲੁਕ ਬਹਿੰਦਾ
ਅੱਗੇ ਸੀ ਕਿਤੇ ਮਿਲ ਜਾਣਾ
ਉਡੀਕ ਰਿਹਾ ਸ਼ਾਹਕਾਰ
ਮੈਂ ਹਾਂ ਐਸਾ ਚਿੱਤਰਕਾਰ...।
ਗਿਆ ਸਮਾਂ ਮੈਂ ਢੋਂਦਾ ਰਿਹਾ
ਝੂਠ ਰੰਗਾਂ 'ਚ ਲੁਕੋਂਦਾ ਰਿਹਾ,
ਹੁਣ ਕਿਨਾਰਾ ਲੱਭਣ ਲੲੀ,
ਪੜ੍ਹਦਾ ਹਾਂ ਆਤਮ ਅਖਬਾਰ
ਮੈਂ ਹਾਂ ਐਸਾ ਚਿੱਤਰਕਾਰ...॥
-: ਸੰਦੀਪ 'ਸੋਝੀ'
ਨੋਟ:-
ਸ਼ਹੁ - ਪਤੀ,ਪਰਮਾਤਮਾ ,Lord
ਬਿਰਕਤ- ਬਿਨਾਂ ਕਿਸੇ ਰੰਗ ਤੋਂ, colourless
ਸ਼ਾਹਕਾਰ -masterpiece
03 Apr 2015
ਇੱਕ ਕਾਬਲ ਚਿਤਰਕਾਰ ਅਤੇ ਉੰਨਾਂ ਈ ਸੁੰਦਰ ਉਸਦਾ ਵਾਹਿਆ ਹੋਇਆ ਸ਼ਬਦ ਚਿਤਰ |
In fact I also wanted to give same compliment which has been given by Mavi Ji in Roman Punjabi, but I ਫ਼ਾਰੇਡ, I might attract charge of plagiary...I hope you understand...
ਸ਼ੇਅਰ ਕਰਨ ਲਈ ਸ਼ੁਕਰੀਆ, ਸੰਦੀਪ ਜੀ |
ਜਿਉਂਦੇ ਵੱਸਦੇ ਰਹੋ |
ਸ਼ੇਅਰ ਕਰਨ ਲਈ ਸ਼ੁਕਰੀਆ, ਸੰਦੀਪ ਜੀ |
ਇੱਕ ਕਾਬਲ ਚਿਤਰਕਾਰ ਅਤੇ ਉੰਨਾਂ ਈ ਸੁੰਦਰ ਉਸਦਾ ਵਾਹਿਆ ਹੋਇਆ ਸ਼ਬਦ ਚਿਤਰ |
In fact I also wanted to give same compliment as given by Mavi Ji in Roman Punjabi, but I feared, I might attract some charge under law of copyright...I hope you understand...

Yoy may enter 30000 more characters.
05 Apr 2015