|
 |
 |
 |
|
|
Home > Communities > Punjabi Poetry > Forum > messages |
|
|
|
|
|
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟ ਕੋਟ ਪਰਣਾਮ |
ਸਰਸਾ ਨਦੀ ਤੇ ਪਿਤਾ ਤੋਂ ਵੱਖ ਹੋਣਾ ਕੀ ਪਤਾ ਮੁੱਖ ਫੇਰ ਕਦੋਂ ਤੱਕ ਹੋਣਾ ਸੌਖਾ ਨਹੀਂ ਹੁੰਦਾ ਪਰਿਵਾਰ ਬਿਨਾ ਸਾਰਨਾ ਛੋਟੇ ਲਾਲਾਂ ਦੀ ਸ਼ਹੀਦੀ ਨਾ ਵਿਸਾਰਨਾ
ਪੋਹ ਦਾ ਮਹੀਨਾਂ, ਸੀਤ ਵਾਲੀ ਰਾਤ ਠੰਡੇ ਬੁਰਜ 'ਚ ਗੁਜਰੀ ਸਾਰੀ ਰਾਤ ਨਿੱਕੇ ਨਿੱਕੇ ਅੰਗਾਂ ਨੂੰ ਜ਼ਾਲਿਮ ਨੇ ਠਾਰਨਾ ਛੋਟੇ ਲਾਲਾਂ ਦੀ ਸ਼ਹੀਦੀ ਨਾ ਵਿਸਾਰਨਾ
ਕਚਹਿਰੀ 'ਚ ਪੇਸ਼ ਹੋ ਕੇ ਨੇ ਲਲਕਾਰ ਦੇ ਜਿਵੇਂ ਤੇਰਾ ਦਿਲ ਕਰੇ ਓਵੇਂ ਸਾਨੂੰ ਮਾਰ ਦੇ ਭੁੱਲਕੇ ਵੀ ਨੀ ਸਿੱਖੀ ਸਿਦਕ ਅਸਾਂ ਹਾਰਨਾ ਛੋਟੇ ਲਾਲਾਂ ਦੀ ਸ਼ਹੀਦੀ ਨਾ ਵਿਸਾਰਨਾ
ਨੀਹਾਂ 'ਚ ਚਿਣੀ ਸੀ ਉਮਰ ਸੋਹਲ ਗਈ ਐਸੇ ਤਸੀਹੇ ਨੂੰ ਵੇਖ ਸਰਹੰਦ ਡੋਲ ਗਈ ਮਾਤਾ ਗੁਜਰੀ ਨੇ ਕਿੰਝ ਦੁੱਖ ਸੀ ਸਹਾਰਨਾ ਛੋਟੇ ਲਾਲਾਂ ਦੀ ਸ਼ਹੀਦੀ ਨਾ ਵਿਸਾਰਨਾ
ਅਸਾਡੇ ਲਈ ਜਾਨਾਂ ਕੁਰਬਾਨ ਕਰ ਗਏ ਭੁੱਲ ਅਸੀਂ ਹੋਰ ਰੰਗਾਂ ਵਿਚ ਵੜ ਗਏ ਕਹੇ ਮਨੀ, ਛੋਟੇ ਲਾਲਾਂ ਨੂੰ ਦਿਲ 'ਚ ਉਤਾਰਨਾ ਛੋਟੇ ਲਾਲਾਂ ਦੀ ਸ਼ਹੀਦੀ ਨਾ ਵਿਸਾਰਨਾ
|
|
25 Dec 2010
|
|
|
|
ਬਹੁਤ ਖੂਬ ਵੀਰ ਜੀ ,,,,,, ਸਾਨੂੰ ਆਪਣੀ ਕੌਮ ਦੀਆਂ ਲਾ-ਸਾਨੀ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲਣਾ ਚਾਹਿਦਾ |
,,,,,,,,tfs,,,,,,,,,jionde vasde raho ,,,,,,,,,,,,,,,,,
|
|
25 Dec 2010
|
|
|
|
Thanks for sharing this beautiful creation..!!
great work..
|
|
25 Dec 2010
|
|
|
|
dhanwaad 22 g share karan lai well written
|
|
26 Dec 2010
|
|
|
|
ਹੱਕ ਕਦੇ ਵੀ ਮੰਗਿਆ ਨਾ ਮਿਲਦਾ, ਹੱਕ ਪਾ ਸਹਾਦਤਾਂ ਲਿਆ ਜਾਂਦਾ,
ਜਿਹੜੀ ਕੌਮ ਨਾ ਕਰਦੀ ਜੁਲਮ ਹੋਵੇ, ਓਸ ਕੌਮ ਤੋਂ ਜੁਲਮ ਨਾ ਸਹਿਆ ਜਾਂਦਾ,
ਜਿਥੇ ਧਰਮ ਲਈ ਪੁੱਤਰ-ਪਿਓ-ਦਾਦਾ, ਦਾਦੀ ਮਿੱਟ੍ਗੇ ਕੌਮ ਹੈ ਕਿਹਾ ਜਾਂਦਾ |
ਹੱਕ ਕਦੇ ਵੀ ਮੰਗਿਆ ਨਾ ਮਿਲਦਾ, ਹੱਕ ਪਾ ਸਹਾਦਤਾਂ ਲਿਆ ਜਾਂਦਾ,
ਜਿਹੜੀ ਕੌਮ ਨਾ ਕਰਦੀ ਜੁਲਮ ਹੋਵੇ, ਓਸ ਕੌਮ ਤੋਂ ਜੁਲਮ ਨਾ ਸਹਿਆ ਜਾਂਦਾ,
ਜਿਥੇ ਧਰਮ ਲਈ ਪੁੱਤਰ-ਪਿਓ-ਦਾਦਾ, ਦਾਦੀ ਮਿੱਟ੍ਗੇ ਕੌਮ ਹੈ ਕਿਹਾ ਜਾਂਦਾ |
jionde vasde rho
thanx for sharing ......money bai
|
|
26 Dec 2010
|
|
|
|
|
|
|
|
|
 |
 |
 |
|
|
|