|
 |
 |
 |
|
|
Home > Communities > Punjabi Poetry > Forum > messages |
|
|
|
|
|
ਚੂਲੀ ਚੂਲੀ |
ਮੁਕੰਮਲ ਹੋਣ ਦੀ ਰੀਝ ਨੇ,
ਖਿਲਾਰ ਦਿਤਾ ਵਜ਼ੂਦ ਨੂੰ,
ਵੇਖਦੇ ਹਾਂ ਕਿਹੜੇ ਪਲ,
ਜੋੜਦੇ ਨੇ ਆਪਣੇ ਹੀ ਆਪ ਨਾਲ।
ਉਮਰਾਂ ਦੀ ਭੁੱਖ ਨੇ,
ਰਿਜ਼ਕਾਂ ਦੇ ਦੁੱਖ ਨੇ,
ਤਾਕਤਾਂ ਦੇ ਭਰਮ ਨੇ
ਉਲਝਾ ਦਿਤਾ ਸੰਤਾਪ ਨਾਲ।
ਉੱਚੇ ਲੰਮੇ ਬੋਲਾਂ ਨੇ,
ਨੀਯਤ ਦੇ ਪੋਲਾਂ ਨੇ,
ਭੱਵਿਖ ਦੀਆਂ ਅਾਸਾਂ ਨੇ,
ਰਾਹਤ ਨਹੀਂ ਭੂਤ ਦੇ ਪਾਪ ਨਾਲ।
ਪੱਥਰਾਂ ਨੂੰ ਤੋੜ ਕੇ,
ਪਾਣੀਆਂ ਨੂੰ ਮੋੜ ਕੇ,
ਚੂਲੀ ਚੂਲੀ ਵੇਚ ਬੈਠੋਂ,
ਰੱਜਿਆ ਕਦੇ ਰਿਜ਼ਕ ਦੇ ਵਿਰਲਾਪ ਨਾਲ।
|
|
09 Mar 2015
|
|
|
|
ਆਦਿ ਅਤੇ ਮਧ ਤੋਂ ਲੈਕੇ ਅੰਤ ਤਕ ਨਿਰੋਲ ਫਲਸਫਾ ਜ਼ਿੰਦਗੀ ਦਾ - ਬਿਲਕੁਲ ਕੰਚਨ ਵਰਗਾ ਸੱਚ ਹੈ ਕੁੱਟ ਕੁੱਟ ਕੇ ਭਰਿਆ ਹੋਇਆ ਇਸ ਕਿਰਤ ਵਿਚ | ਬਹੁਤ ਵਧੀਆ ਲਿਖਿਆ ਗੁਰਮੀਤ ਬਾਈ ਜੀ |
ਸ਼ੇਅਰ ਕਰਨ ਲਈ ਧੰਨਵਾਦ |
ਮੁਕੰਮਲ ਹੋਣ ਦੀ ਰੀਝ ਨੇ,
ਖਿਲਾਰ ਦਿਤਾ ਵਜ਼ੂਦ ਨੂੰ | Wonderful !
ਆਦਿ ਅਤੇ ਮਧ ਤੋਂ ਲੈਕੇ ਅੰਤ ਤਕ ਨਿਰੋਲ ਫਲਸਫਾ ਜ਼ਿੰਦਗੀ ਦਾ - ਬਿਲਕੁਲ ਕੰਚਨ ਵਰਗਾ ਸੱਚ ਹੈ ਕੁੱਟ ਕੁੱਟ ਕੇ ਭਰਿਆ ਹੋਇਆ ਇਸ ਕਿਰਤ ਚੂਲੀ ਚੂਲੀ... ਵਿਚ | ਬਹੁਤ ਵਧੀਆ ਲਿਖਿਆ ਗੁਰਮੀਤ ਬਾਈ ਜੀ |
ਸ਼ੇਅਰ ਕਰਨ ਲਈ ਧੰਨਵਾਦ |
|
|
10 Mar 2015
|
|
|
|
ਜਗਜੀਤ ਸਰ ਜੀ ਬਹੁਤ ਬਹੁਤ ਮੇਹਰਬਾਨੀ
|
|
10 Mar 2015
|
|
|
|
|
|
|
ਇੱਕ ਇੱਕ ਸ਼ਬਦ ਕਮਾਲ ਦਾ ਲਿਖਿਆ ਹੈ SIR ,,,
ਬਹੁਤ ਹੀ ਖੂਬਸੂਰਤ,,,
ਪੜ੍ਹਕੇ ਰੂਹ ਖੁਸ਼ ਹੋ ਗਈ ! ਜੀਓ,,,
ਇੱਕ ਇੱਕ ਸ਼ਬਦ ਕਮਾਲ ਦਾ ਲਿਖਿਆ ਹੈ SIR ,,,
ਬਹੁਤ ਹੀ ਖੂਬਸੂਰਤ,,,
ਪੜ੍ਹਕੇ ਰੂਹ ਖੁਸ਼ ਹੋ ਗਈ ! ਜੀਓ,,,
|
|
11 Mar 2015
|
|
|
|
|
|
|
|
|
|
 |
 |
 |
|
|
|