|
 |
 |
 |
|
|
Home > Communities > Punjabi Poetry > Forum > messages |
|
|
|
|
|
ਚੁੰਨੀ ਲੈ ਆਵਾਜ਼ਾਂ ਦੀ |
ਮੱਥਿਆਂ 'ਚੋਂ ਚਾਨਣ ਮਿਲ਼ਦੇ ਨਾ
ਉਕਰੀ ਹੈ ਇਬਾਰਤ ਦਾਗ਼ਾਂ ਦੀ,
ਦੋ- ਚਾਰ ਪਸੀਨੇ ਦੇ ਤੁਪਕੇ
ਵਿੱਚ ਪੈੜ ਗ਼ੁਆਚੇ ਖ਼ਾਬਾਂ ਦੀ ।
ਹੋਈ ਸ਼ੁਅਲੇ ਵਰਗੀ ਸੁਰਖ਼ ਨਜ਼ਰ
ਲੈ ਬਲ਼ ਚੱਲਿਆ ਸੰਤੋਖ ਸਬਰ,
ਖਰੇ ਜੰਗਲ ਦੀ ਅੱਗ ਵਾਂਗ ਬਲ਼ੇ
ਜਾਂ ਬਣਜੇ ਪਾਲ਼ ਚਰਾਗਾਂ ਦੀ ।
ਨਮ ਸੌਣ ਕਰੇ ਯੱਖ਼ ਪੌਣ ਕਰੇ
ਮੈਂ ਮੌਨ ਰਹਾਂ ਤਾਂ ਕੌਣ ਕਰੇ,
ਤਾਰੀਖ਼ ਦੀਆਂ ਦਰਗ਼ਾਹਾਂ 'ਤੇ
ਗੱਲ ਨੂਰੋ ਨੂਰ ਚਰਾਗਾਂ ਦੀ ।
ਤੱਕ ਕੀ- ਕੀ ਖੇਡਾਂ ਕਰਦੀ ਏ
ਮੈਨੂੰ ਪੌਣ ਚਹੇਡਾਂ ਕਰਦੀ ਏ,
ਏਹਨੂੰ ਸਾਰ ਨਾ ਚਾਰ- ਦੀਵਾਰੀ ਦੀ
ਪਿੰਜਰੇ ਫਸੀਆਂ ਪਰਵਾਜ਼ਾਂ ਦੀ ।
ਜਦ ਮੇਟਾਂ ਰੂਹ 'ਤੇ ਨਾਂ ਖੁਣਿਆਂ
ਤਾਂ ਆਪਣੇ- ਆਪ 'ਤੇ ਹੱਸ ਦੇਵਾਂ,
ਤੇਰਾ ਅੰਦਰ ਕੌਣ ਤਲਾਸ਼ੇਗਾ
ਦੱਸ ਕਿਸਨੂੰ ਤਾਂਘ ਸੁਰਾਗਾਂ ਦੀ ।
ਚੁੱਕ ਜੀਭੋਂ ਚੁੱਪ ਦਾ ਭਾਰ ਬੜਾ
ਇਹ ਨਿਰਖੀ ਏ ਬਾਜ਼ਾਰ ਬੜਾ,
ਤੂੰ ਵਸਤਰ ਪਾ ਖ਼ੁਸ਼ਬੋਆਂ ਦੇ
ਸਿਰ ਚੁੰਨੀ ਲੈ ਆਵਾਜ਼ਾਂ ਦੀ ॥
ਜਗਜੀਤ ਸੰਧੂ
--------------------------------
(( ਕਵੀ ਦੇ ਕਾਵਿ- ਸੰਗ੍ਰਿਹ ' ਚੁੰਨੀ ਲੈ ਆਵਾਜ਼ਾਂ ਦੀ ' ਵਿੱਚੋਂ ))
|
|
14 Mar 2015
|
|
|
|
|
ਬਹੁਤ ਹੀ ਸੁੰਦਰ ਰਚਨਾ ਜਗਜੀਤ ਜੀ - ਬਿੱਟੂ ਬਾਈ ਜੀ, ਸਾਂਝੀ ਕਰਨ ਲਈ ਸ਼ੁਕਰੀਆ |
ਮਾਂ ਬੋਲੀ ਉੱਤੇ ਕਮਾਲ ਦੀ ਪਕੜ ਦਾ ਕਮਾਲ ਹੇਠਲੀਆਂ ਸਤਰਾਂ :
ਜਦ ਮੇਟਾਂ ਰੂਹ 'ਤੇ ਨਾਂ ਖੁਣਿਆਂ
ਤਾਂ ਆਪਣੇ ਆਪ 'ਤੇ ਹੱਸ ਦੇਵਾਂ,
ਤੇਰਾ ਅੰਦਰ ਕੌਣ ਤਲਾਸ਼ੇਗਾ
ਦੱਸ ਕਿਸਨੂੰ ਤਾਂਘ ਸੁਰਾਗਾਂ ਦੀ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
ਬਹੁਤ ਹੀ ਸੁੰਦਰ ਰਚਨਾ ਜਗਜੀਤ ਜੀ ਦੀ |
ਬਿੱਟੂ ਬਾਈ ਜੀ, ਸਾਂਝੀ ਕਰਨ ਲਈ ਸ਼ੁਕਰੀਆ |
ਮਾਂ ਬੋਲੀ ਉੱਤੇ ਜ਼ਬਰਦਸਤ ਪਕੜ ਦਾ ਕਮਾਲ ਹੇਠਲੀਆਂ ਸਤਰਾਂ :
ਜਦ ਮੇਟਾਂ ਰੂਹ 'ਤੇ ਨਾਂ ਖੁਣਿਆਂ
ਤਾਂ ਆਪਣੇ ਆਪ 'ਤੇ ਹੱਸ ਦੇਵਾਂ,
ਤੇਰਾ ਅੰਦਰ ਕੌਣ ਤਲਾਸ਼ੇਗਾ
ਦੱਸ ਕਿਸਨੂੰ ਤਾਂਘ ਸੁਰਾਗਾਂ ਦੀ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
|
|
15 Mar 2015
|
|
|
|
ਜਦ ਮੇਟਾਂ ਰੂਹ 'ਤੇ ਨਾਂ ਖੁਣਿਆਂ
ਤਾਂ ਆਪਣੇ- ਆਪ 'ਤੇ ਹੱਸ ਦੇਵਾਂ,
ਤੇਰਾ ਅੰਦਰ ਕੌਣ ਤਲਾਸ਼ੇਗਾ
ਦੱਸ ਕਿਸਨੂੰ ਤਾਂਘ ਸੁਰਾਗਾਂ ਦੀ ।
bilkul sehmat haan mein jagjit ji naal.ba-kmaal rachna.rich vocabulary.and above are the best lines .great bittu ji
|
|
15 Mar 2015
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|