|
 |
 |
 |
|
|
Home > Communities > Punjabi Poetry > Forum > messages |
|
|
|
|
|
ਚੁੱਪ |
ਚੁੱਪ ਜਦ ਨਸ਼ਤਰ ਬਣ ਜਾਂਦੀ ਏ ਚੁੱਪ ਜਦ ਸ਼ਸਤਰ ਬਣ ਜਾਂਦੀ ਏ ਨ੍ਹੇਰਾ ਬਹੁ-ਰੰਗਾ ਲੱਗਦਾ ਏ ਤਦ ਸ਼ੋਰ ਚੰਗਾ ਲੱਗਦਾ ਏ। ਨਾਗ਼ ਜਦ ਵਿਸ ਘੋਲਦਾ ਏ ਆਪੇ ’ਚ ਮਸਤ ਕੁਝ ਵੀ ਨਹੀਂ ਬੋਲਦਾ ਏ ਪਰ ਉਹ ਹੋਰ ਵੀ ਖ਼ਤਰਨਾਕ ਹੁੰਦਾ ਏ ਨੀਮ-ਬੇਹੋਸ਼ ਹੋ ਕੇ ਵੀ ਚੇਤੰਨ ਤੇ ਚਾਲਾਕ ਹੁੰਦਾ ਏ। ਲਹਿਰਾਂ ਮਰਦੀਆਂ ਨੇ ਕੁਝ ਪਲ ਲਈ ਆਰਾਮ ਕਰਦੀਆਂ ਨੇ ਸਮੁੰਦਰ ਸ਼ਾਂਤ ਹੋ ਜਾਂਦਾ ਏ ਕੀ ਤੂੰ ਨਹੀਂ ਜਾਣਦਾ? ਇਹ ਸਭ ਸੂਚਕ ਨੇ, ਜਦ ਤੂਫ਼ਾਨ ਆਉਂਦਾ ਏ। ਜਦੋਂ ਅਸੀਂ ਖ਼ਾਮੋਸ਼ ਹੁੰਦੇ ਹਾਂ ਕੀ ਅਸੀਂ ਸੋਚਦੇ ਨਈਂ? ਦੁਰਲੱਭ ਚੀਜ਼ਾਂ ਲਈ ਲੋਚਦੇ ਨਈਂ? ਸਹੀ ਕੀ? ਗ਼ਲਤ ਕੀ? ਰਾਸਤੇ ਚੁਣਦੇ ਹਾਂ ਅਸੀਂ ਕਈ ਤਰ੍ਹਾਂ ਦੇ ਜਾਲ ਬੁਣਦੇ ਹਾਂ।
ਬੱਸ! ਏਸੇ ਕਰਕੇ ਮੇਰੀ ਰੂਹ ਤੇਰੀ ਚੁੱਪ ਤੋਂ ਡਰਦੀ ਏ ਕਿਉਂਕਿ ਮੈਂ ਜਾਣਦਾ ਹਾਂ ਤੇਰੇ ਬੋਲ ਨਿਰਛਲ ਤੇ ਬੇਪਰਦ ਨੇ ਤੇ ਚੁੱਪ ਸਾਜ਼ਿਸ਼ ਕਰਦੀ ਏ।
ਅਮਰੀਕ ਗਾਫਿਲ
|
|
06 Sep 2012
|
|
|
|
|
|
Nycc.....ਬਿੱਟੂ ਭਾਜੀ.....ਮਤਲੱਬ ਤੁਸੀਂ ਚੁੱਪ ਨਹੀ ਰਹਿਣਾ.....plz....continue.......
|
|
06 Sep 2012
|
|
|
|
ਵਾਹ ! ਕਮਾਲ ਨੇ ਬਿੱਟੂ ਜੀ ਚੁੱਪ ਦੀਆਂ ਸ਼ਰਾਰਤਾਂ । ਖਾਮੋਸ਼ੀ ਟਿਕਣ ਨਹੀਂ ਦਿੰਦੀ ।
ਇੱਕ ਉੱਚ ਪਾਏ ਦੀ ਰਚਨਾ ਸਾਂਝੀ ਕਰਨ ਲਈ ਸ਼ੁਕਰੀਆ ।
ਸਹੀ ਕਿਹਾ ਜੀ , ਤੁਸੀਂ ਚੁੱਪ ਨਹੀਂ ਰਹਿਣਾ , ਚਲਦੇ ਰਹਿਣਾ ਚਲਦੇ ਰਹਿਣਾ ...
|
|
06 Sep 2012
|
|
|
|
|
kise di chup dil saad dindi a ..
kise di chup dil mila dindi a...
chup (khamoshi) ik bahut vadda hathiar vi te kraar vi a
|
|
07 Sep 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|