ਹਵਾ ਕੋਲ ਦਰਿਆ ਵਰਗੇ ਚਿੱਤ ਨਹੀਂ ਹੁੰਦੇ।ਅਹਿਸਾਸ ਕਦੇ ਕਿਸੇ ਦੇ ਮਿੱਤ ਨਹੀਂ ਹੁੰਦੇ।ਚੁੱਪ ਚਾਪ ਹੀ ਉਹ ਲੰਘ ਗਏ ਮੇਰੇ ਕੋਲ ਦੀ,ਸੁਪਨੇ ਤਾਂ ਕਦੇ ਕਿਸੇ ਦੇ ਮਿੱਤ ਨਹੀਂ ਹੁੰਦੇ।ਬੈਠਕੇ ਸਕੂਨ ਨਾਲ ਮਹਿਸੂਸ ਤਾਂ ਕਰ ਲੈਂਦੇ,ਤਣਾਅ ਨਾਲ ਕਦੇ ਦਿਲ ਜਿੱਤ ਨਹੀਂ ਹੁੰਦੇ।ਰਹਿਣ ਨੂੰ ਤਾਂ ਖ਼ੁਸ਼ਬੋ ਦੀ ਤਰ੍ਹਾਂ ਰਹਿ ਲੈਂਦੇ,ਹਵਾ ਕੋਲ ਦਰਿਆ ਵਰਗੇ ਚਿੱਤ ਨਹੀਂ ਹੁੰਦੇ।ਅੱਖੀਆਂ 'ਚੋ ਝਲਕਦੀ ਝਲਕ ਪ੍ਰਤੀਤ ਲਈ,ਪ੍ਰੀਤੋਂ ਸੱਖਣੇ ਦਿਲ ਕਦੇ ਪਵਿਤ ਨਹੀਂ ਹੁੰਦੇ।ਸਾਗਰਾਂ ਦੇ ਕੋਲ, ਚਾਹੇ ਦਿਲ ਨਹੀਂ ਹੁੰਦਾ,ਲਹਿਰਾਂ 'ਚ ਸਮੁੰਦਰ ਕਦੇ ਚਿੱਤ ਨਹੀਂ ਹੁੰਦੇ।
ਲਾਜਵਾਬ .......ਬਹੁਤ ਹੀ ਕਮਾਲ ਦੀ ਸੋਚ ਤੇ ਸਚੀ ਕਿਰਤ ...
ਬਹੁੱਤ ਬਹੁੱਤ ਧੰਨਵਾਦ ਜੀ