|
collection |
ਮੇਰੀ ਸ਼ਾਇਰੀ ਦਾ ਮੁੱਲ ਨਾ ਲਾਏਓ, ਭਾਵੇਂ ਮੈਨੂ ਵੇਚ ਕੇ ਖਾ ਲੇਓ ਮੇਰਾ ਬੁੱਤ ਨਾ ਬਣਾਇਉ, ਪਥਰ ਦਿਲ ਆਪਣੇ ਪਿਘਲਾ ਲੇਓ ਕਿਸੇ ਗੂੜੇ ਰੰਗ ਦੀ ਸ਼ਿਆਈ ਨਾਲ, ਇੱਕ ਕਵਿਤਾ ਲਿਖਿਉ ਤੇ ਓਹ ਸ਼ਿਆਈ, ਮੇਰੀ ਹੀ ਸਵਾਹ ਚੋ ਬਣਾ ਲੇਓ
------------------------------------------------------------
ਏਸ ਪਰਾਏ ਮੁਲਕ ਵਿਚ ਬਸ ਇੱਕ ਚੰਨ ਹੀ ਸਾਥ ਨਿਭਾ ਰਿਹਾ ਚਿਰਾਂ ਤੋ ਹੀ, ਜਿਥੇ ਵੀ ਮੈਂ ਜਾਨਾ, ਇਹ ਪਿਛੇ ਪਿਛੇ ਆ ਰਿਹਾ ਸੂਰਜ ਦਿਸੇ ਨਾਂ ਨੇੜੇ ਤੇੜੇ ਪਤਾ ਨੀ ਕਿਥੇ ਦੇਹਾਂ ਜਲਾ ਰਿਹਾ
_________________________________________
ਇਸ਼ਕ਼ ਵਾਲੇ ਕਦੇ ਸੌਂਦੇ ਨਾਂ... ਫੱਕਰਾਂ ਦੀ ਗੱਲ ਹੋਰ ਏ
___________________________________________
ਦਿਲ ਤਕੜਾ ਕਰ ਕੇ ਰਖਣਾ ਪੈਂਦਾ ਓਹਨੂ ਵਿਆਹੀ ਨੂੰ ਵੇਖ ਕੇ ਵੀ ਜਿਓਣਾ ਪੈਂਦਾ __________________________________________ ਬਿਰਹੋਂ ਦੇ ਕੀੜੇ ਸ਼ਿਵ ਨੂੰ ਖਾ ਗਏ ਕੁਝ ਹੀ ਪਲਾਂ ਚ ਓਹਨੂ ਸਮਾ ਗਏ ਓਹ ਰੇਤ ਧਰਤ ਦੀ ਵਾਂਗੂ ਰੁੜ ਗਿਆ ਲੋਕੀ ਪਰਤ ਘਰਾਂ ਨੂੰ ਆ ਗਏ _______________________________________ ਦਿਲ ਚ ਉੱਗਦੇ ਜਜਬਾਤ ਮੇਰੇ.. ਨਿੱਤ ਲੰਬੀਆਂ ਵੇਲਾਂ ਵਾਂਗ ਚੜਦੇ ਨੇ ਦੇਖੋ.. ਤੂੰ ਕਿਸ ਮੋੜ ਤੇ ਮਿਲਦੀ.. ਤੇ ਕਦੋ ਮੇਰੇ ਸਾਹ ਖੜਦੇ ਨੇ
ਰੂਹ ਤਾਂ ਓਹਨਾ ਦੀ ਵੀ ਤਰਦੀ, ਜੇਹੜੇ ਪਾਣੀਆਂ ਚ ਡੁੱਬੇ ਹੋਏ ਨੇ _________________________________________
sohni aakh tainu ,apmaan kraa tulna teri, ta paap kraa hadd ni koi khoobsoorti di teri lafzaa ch je ho sake, ta byan main aap kraa _________________________________________ ਅਸੀਂ ਉਸ ਮੋਮਬੱਤੀ ਵਾਂਗ, ਜਿਹੜੇ ਅਖੀਰ ਪਿਘਲ ਕੇ ਗਿਰਦੇ ਆਂ ਜਲਾਉਣ ਜੋਗਾ ਸੇਕ ਵੀ ਨਾਲ ਦਿਲ ਚ ਲਈ ਫਿਰਦੇ ਆਂ _______________________________________ ਖੁਸ਼ੀ ਤੇਰੀ ਮੇਰੇ ਲਈ ਖੁਸ਼ ਹੋਣ ਦਾ ਕਾਰਣ ਬਣਦੀ ਹੈ ਉਂਝ ਤਾਂ ਜਿੰਦਗੀ ਤੋਂ ਹੋਰ ਉਮੀਦ ਕੋਈ ਨਾ
__________________________________________ ਕੈੜੇ ਨੇ ਰਾਹ ਤੇ ਤੇਰੇ ਪੋਲੇ ਜਿਹੇ ਪੈਰ ਨੀ ਏਸ ਜਮਾਨੇ ਦੱਸੋ, ਕੀਤਾ ਕਿੱਡਾ ਕਹਿਰ ਨੀ ਹਾੜ ਦੀ ਲੂ ਲੱਗ, ਛਾਲੇ ਵਾਂਗ ਹੋ ਗਈ ਪਰ ਪਿੱਤ ਹਿਜਰ ਦੀ, ਪੱਲੇ ਚ ਲਕੋ ਗਈ _________________________________________ ਕੀਮਤ ਲੱਖ ਤੂੰ ਪਾਵੇਂ, ਚਾਹੇ ਕੱਖ ਹੀ ਪਾਵੇਂ ਫੇਰ ਵੀ ਮੈਨੂੰ ਕੋਲ, ਹਰ ਪਲ ਤੂੰ ਚਾਹਵੇਂ ਅਹਿਸਾਨ ਨਾ ਤੂੰ ਕਹਿ, ਇਹ ਤਾਂ ਪਿਆਰ ਮੇਰਾ ਤੇਰੀ ਇੱਕ ਮੁਸਕਾਨ ਦੀ ਉਡੀਕ ਚ ਸਦਾ, ਸਿੱਧੂ ਤਿਆਰ ਤੇਰਾ
|
|
30 Nov 2012
|