|
ਆਮ ਆਦਮੀ |
ਆਮ ਆਦਮੀ ਅਸੀਂਂ ਭਾਰਤ ਵਾਸੀ, ਆਪਣਿਆਂ ਹੱਥੋਂ ਲੁੱਟੀਂਦੇ, ਸਹਿ ਜਾਂਦੇ ਹਰ ਜ਼ੁਲਮ, ਬੱਚਿਆਂ ਦੀ ਖਾਤਰ, ਇਜ਼ੱਤ ਬਚਾਉਂਦੇ, ਪੁੱਤਰ ਤੇ ਧੀਆਂ ਲੁਕਾਂਉਂਦੇ, ਰਾਖਿਆ ਤੋਂ ਡਰਦੇ, ਧਰ ਧਰ ਕਰਦੇ, ਇੱਕ ਦੂਜੇ ਦੀ ਬੇਵੱਸੀ ਵੇਖ, ਝੂੱਠ ਮੂੱਠ ਹੱਸਦੇ, ਆਪਣਾ ਦਰਦ ਨਾ ਦਸਦੇ, ਲਾਲਚ ਅਤੇ ਡਰ ਦੀ ਬੇਵੱਸੀ ਵਿੱਚ, ਉਹੀ ਕਰਦੇ ਜੀਉਂਦੇ ਮਰਦੇ, ਪਰ ਜਦ ਦੁਸ਼ਟ ਹੱਥ, ਪੁੱਤਰਾਂ ਧੀਆਂ ਤੇ ਧਰਦੇ , ਫਿਰ ਮਰਦੇ ਕੀ ਨਾ ਕਰਦੇ, ਯਾਂਦਾਂ ਨੂੰ ਜੀਣ ਵਾਲੇ, ਵਕਤ ਦੀ ਉੱਡੀਕ ਕਰਦੇ, ਜੋ ਉਮਰ ਭਰ ਬਰਦਾਸ਼ਤ ਕਰਦੇ, ਪਿੰਡਾ ਛੰਡਦੇ ਹੱਥ ਵਿੱਚ ਆਵਾਜ਼ ਲੈ, ਇੰਕਲਾਬ ਲਈ ਨਿਕਲਦੇ, ਅੱਖਾਂ ਖੋਹਲ ਜਦ ਤੱਕਦੇ, ਆਪਣੇ ਹੀ ਦੁਸ਼ਮਨ ਨਿਕਲਦੇ, ਰਿਸ਼ਤੇ ਤੇ ਸਾਂਝਾਂ ਭੁੱਲਦੇ, ਚਾਹੇ ਕਾਰਨ ਹਿੱਤ ਜਾਗਦੇ, ਹੱਕ ਦੀ ਆਵਾਜ਼ ਸੁਣ, ਮਰਨ ਦੀ ਠਾਣਦੇ, ਸੋਚਦੇ ਤੇ ਕੁੱਝ ਉਹੀ ਕਰਦੇ, ਜਿਸਦੀ ਵਕਤ ਨੂੰ ਲੋੜ ਹੈ
|
|
17 Apr 2014
|