|
 |
 |
 |
|
|
Home > Communities > Punjabi Poetry > Forum > messages |
|
|
|
|
|
ਕਾਮਰੇਡ |
ਕਾਮਰੇਡ
ਸਭ ਤੋਂ ਪਿਆਰਾ ਲਫ਼ਜ਼ ਕਾਮਰੇਡ ਹੈ ਕਦੇ ਕਦੇ ਮੁਖਾਤਿਬ ਹੁੰਦਾ ਹਾਂ ਆਪਣੇ ਆਪ ਨੂੰ ਇਸ ਲਫ਼ਜ਼ ਨਾਲ
ਜਾਗਦਾ ਮੇਰੇ ਅੰਦਰ ਇੱਕ ਨਿੱਕਾ ਜਿਹਾ ਕਾਰਲ ਮਾਰਕਸ ਦੁਨੀਆਂ ਬਦਲਣਾ ਚਾਹੁੰਦਾ ਜੇਨੀ ਲਈ ਲਿਖਦਾ ਪਿਆਰ ਕਵਿਤਾਵਾਂ
ਆਖ਼ਰ ਦੇ ਦਿਨਾਂ ’ਚ ਵੇਚਣਾ ਪਿਆ ਜੇਨੀ ਨੂੰ ਘਰ ਚਲਾਉਣ ਲਈ ਆਪਣਾ ਬਿਸਤਰ ਤੱਕ ਫਿਰ ਵੀ ਕਿਸੇ ਗਲੀਚੇ ਤੋਂ ਘੱਟ ਨਹੀਂ ਲੱਗਿਆ ਉਸ ਨੂੰ ਰੜੇ ਸੌਣਾ
ਲਓ! ਮੈਂ ਆਖਦਾਂ ਕਾਮਰੇਡ ਉਲੰਘਦਾਂ ਆਪਣੇ ਆਪ ਨੂੰ ਲਿਖਦਾਂ ਇੱਕ ਹੋਰ ਕਵਿਤਾ ਜੇਨੀ ਨੂੰ ਆਦਰ ਦੇਣ ਲਈ ਕਵਿਤਾ ਦਰ ਕਵਿਤਾ ਸਫ਼ਰ ’ਚ ਹਾਂ ਮੈਂ…।
ਗੁਰਪ੍ਰੀਤ-9872375898
|
|
05 Nov 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|