|
 |
 |
 |
|
|
Home > Communities > Punjabi Poetry > Forum > messages |
|
|
|
|
|
ਹੇ ਕਾਮਰੇਡ |
ਹੇ ਕਾਮਰੇਡ ਅੱਜ ਮੇਰਾ ਹਾਲ ਦ੍ਰੋਪਦੀ ਦੇ ਵਾਂਗ ਹੇ ਜਿਸਨੂੰ ਕਾਰਪੋਰੇਟ ਰੂਪੀ ਦੁਸ਼ਾਸ਼ਨ ਸਰੇਆਮ ਨੰਗਾ ਕਰ ਰਿਹਾ ਹੈ ਤੇ ਸਰਕਾਰ ਰੂਪੀ ਧਰਿਤ੍ਰਾਸ੍ਟਰ ਅੱਖਾ ਮੀਚੀ ਬੇਠਾ ਹੈ ਤੂੰ ਹੀ ਸੀ ਜਿਸਨੇ ਮੇਨੂ ਦਸਿਆ ਕੇ ਕੋਈ ਕ੍ਰਿਸ਼ਨ ਨਹੀ ਹੈ ਜੋ ਮੇਨੂੰ ਬਚਾਉਣ ਆਵੇਗਾ ...
ਤੇਨੂੰ ਖੁਦ ਹੀ ਲੜਨਾ ਪਵੇਗਾ ਇਨਕ਼ਲਾਬ ਦੇ ਲਈ ਪਰ ਮੇਨੂੰ ਤੂੰ ਇਹ ਦਸਿਆ ਹੀ ਨਹੀ ਕੇ ਇਸ ਇਨਕ਼ਲਾਬ ਤੋ ਬਾਦ ਦਾ ਸਮਾਜ ਕੇਹੋ ਜੇਹਾ ਹੋਵੇਗਾ ਮੈਂ ਫਿਲੋਸ੍ਫ਼ਰ ਨਹੀ ਜੋ ਤੇਰੀਆ ਭਾਰੀਆਂ ਭਾਰੀਆਂ ਗੱਲਾ ਨੂੰ ਸਮਝ ਸਕਾ ਮੇਨੂੰ ਨਾ ਦੱਸ ਕੇ ਉਦਾਰਵਾਦੀ ਪੂੰਜੀਵਾਦੀ ਨੀਤੀਆ ਕੀ ਨੇ ਮੈਂ ਤਾ ਪਹਿਲਾ ਹੀ ਇਹਨਾ ਦਾ ਸਤਾਇਆ ਹੋਇਆ ਹਾ ਨਾ ਕਰ ਇੰਤਜਾਰ ਕੇ ਇਨਕ਼ਲਾਬ ਮਜਦੂਰ ਲੇਕੇ ਆਉਣਗੇ ਜਾ ਕਿਸਾਨ ਤੂੰ ਸੁਰੂਆਤ ਕਰ ਖਬਰੇ ਕੋਈ ਤੀਜਾ ਹੀ ਤੇਰਾ ਸਾਥ ਦੇਣ ਇੰਤਜਾਰ ਕਰ ਰਿਹਾ ਹੋਵੇ ਤੂੰ ਚੁੱਪ ਹੇ ਤਦੇ ਮੇਰੇ ਕੁਝ ਸਾਥੀ ਅੰਨੇ ਕੇਜਰੀਆ ਦੇ ਯੋਗ ਸ਼ਿਵਰਾ ਵਿਚ ਚਲਦੇ ਅੰਦੋਲਨਾ ਵਿਚੋ ਇਨਕ਼ਲਾਬ ਦੀ ਜੂਠ ਲਭਦੇ ਫਿਰਦੇ ਹਨ ਹੇ ਕਾਮਰੇਡ ਤੂੰ ਬੋਲ ਕਿਉਕਿ ਤੇਰੀ ਚੁੱਪ ਕਾਰਣ ਹੀ ਭਗਤ ਸਿੰਘ ਨੂੰ ਅੱਜ ਵੀ ਮੇਰੇ ਦੇਸ਼ ਦੇ ਕਰੋੜਾਂ ਲੋਕ ਬਦੁਕਾ ਬੀਜਣ ਵਾਲਾ ਅੱਤਵਾਦੀ ਹੀ ਮੰਨਦੇ ਹਨ ਉਸਦੇ ਸੁਪਨੇ ਅਜੇ ਤਕ ਵੀ ਅਧੂਰੇ ਨੇ ਪਰ ਤੂੰ ਚੁੱਪ ਹੈ ਕਿਉਕਿ ਤੇਰੀ ਥਿਓਰੀ ਕੇਹਂਦੀ ਹੈ ਕੇ ਅਜੇ ਇਨਕ਼ਲਾਬ ਦਾ ਸਮੇ ਨਹੀ ਆਇਆ ਪਰ ਕੀ ਓਦੋ ਤਕ ਦ੍ਰੋਪਦੀ ਰੂਪੀ ਭਾਰਤ ਦੀ ਜਨਤਾ ਦੀ ਇਜ਼ਤ ਇਸੇ ਤਰਾਂ ਲੁੱਟਦੀ ਰਹੇਗੀ ਮੇਨੂ ਪਤਾ ਹੈ ਕੇ ਤੂੰ ਜਬਾਵ ਨਹੀ ਦਵੇਗਾ ਕਿਉਕਿ ਤੂੰ ਚੁੱਪ ਹੈ ਕਿਉਕਿ ਤੇਰੀ ਥਿਓਰੀ ਅਜੇ ਤੇਨੂੰ ਬੋਲਣ ਨਹੀ ਦਵੇਗੀ
....................ਅਮਨ ਵਿਸ਼ਿਸ਼ਟ ...................................
|
|
10 Nov 2012
|
|
|
|
Super......very very nycc......sharing......thnx.....bittu ji....
|
|
10 Nov 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|