ਬੁੱਲਾ ਕੀ ਜਾਣਾਂ ਮੈਂ ਕੌਣ….
ਨਾਂ ਮੈਂ PC ਨਾਂ ਮੈਂ Mac
ਨਾਂ Pulsar, ਨਾਂ Bullet Black
ਨਾਂ Nike ਪਾਵਾਂ , ਨਾਂ Reebok
ਨਾਂ ਮੈਂ droid ਨਾਂ iphone
ਬੁੱਲਾ ਕੀ ਜਾਣਾਂ ਮੈਂ ਕੌਣ?
ਨਾਂ Bagpiper, ਨਾਂ youngistani
ਨਾਂ Amriki-Aussie , ਨਾਂ ਉੱਡਿਆ ਅਸਮਾਨੀ
tommy ਦੀਆਂ ਜੀਨਾਂ ਨਾਂ ਐਨਕ Armani
ਨਕਲੀ Logo ਬਸ ਮਨ ਨੂੰ ਭਰਮਾਓਣ
ਬੁੱਲਾ ਕੀ ਜਾਣਾਂ ਮੈਂ ਕੌਣ?
ਨਾਂ McD , ਨਾਂ CCD ਖਾਵਾਂ,
ਨਾਂ PVR, ਨਾਂ Disc ਹੀ ਜਾਵਾਂ
ਨਾਂ singer, ਨਾਂ ਸੰਤ ਕਹਾਵਾਂ
ਨਾਂ Audi, ਨਾਂ ਮਰਸਡੀ Sedan
ਬੁੱਲਾ ਕੀ ਜਾਣਾਂ ਮੈਂ ਕੌਣ?
ਪੰਜਾਬੀਆਂ ਨੂੰ ਕਹਿੰਦੇ ਵੈਲੀ
ਪਾਉਣ branded ਵੇਚਣ ਪੈਲੀ
ਜਾਤਾਂ ਦੀ ਥਾਂ ਬ੍ਰਾਂਡਾਂ ਨੇ ਲੈਲੀ
ਕਮਾਈਆਂ ਕਿਉਂ ਵਿਖਾਵੇ ਤੇ ਲੁਟਾਓਣ
ਬੁੱਲਾ ਕੀ ਜਾਣਾਂ ਮੈਂ ਕੌਣ?
ਹੇਠਲੀ ਗੱਡੀ ਤੋਂ, FB profile ਤੋਂ ,
Credit card ਤੋਂ , ਹੱਥ ਦੇ mobile ਤੋਂ ,
ਵਿਆਹ ਦੇ ਖਰਚੇ ਤੋਂ , flier mile ਤੋਂ,
ਕਿਉਂ ਬੰਦੇ ਦਾ ਮੁੱਲ ਲਗਾਓਣ
ਬੁੱਲਾ ਕੀ ਜਾਣਾਂ ਮੈਂ ਕੌਣ?
ਨਾਂ ਭੁੱਲੀਂ ਕੁਝ ਤੈਥੋਂ ਥੱਲੇ ਵੀ ਨੇਂ
ਤੇ ਕਈ ਗੁਣ ਤੇਰੇ ਪੱਲੇ ਵੀ ਨੇਂ
ਹੰਜੂ ਕੁਝ ਮਖੌਟੇਆਂ ਦੇ ਥੱਲੇ ਵੀ ਨੇਂ
ਤੂੰ ਜੋਤ ਸਰੂਪ ਹੈਂ , ਆਪਣਾ ਮੂਲ ਪਛਾਣ
ਬੁੱਲਾ ਕੀ ਜਾਣਾਂ ਮੈਂ ਕੌਣ?