|
 |
 |
 |
|
|
Home > Communities > Punjabi Poetry > Forum > messages |
|
|
|
|
|
ਸਭਿਆਚਾਰ |
ਨਾ ਬਾਪੂ ਲਈ ਇੱਜਤ ਰਹੀ ,ਨਾ ਅੰਮੜੀ ਲਈ ਪਿਆਰ ਅੱਜ ਦੇ ਗਭਰੂ ਕਿਧਰ ਤੁਰ ਪਏ ,ਪੜ ਕਿਤਾਬਾਂ ਚਾਰ ਬੁਢੇ ਰੁੱਖਾਂ ਦੀ ਛਾਂ ਹੇਠਾਂ ਨਾ ਕੋਈ ਗਭਰੂ ਬਹਿੰਦਾ ਦਾਦਾ ਦਾਦੀ ਨੂੰ ਹਰ ਕੋਈ ਬੁਢੇ ਠੇਰੇ ਕਹਿੰਦਾ ਸਾਰੇ ਰਿਸ਼ਤੇ ਖੁਰ ਗਏ ਹੁਣ ਨਾ ਭੂਆ ਦਾ ਸਤਿਕਾਰ
ਪਿੰਡ ਦੀਆਂ ਧੀਆਂ ਭੈਣਾਂ ਦੀ ਇੱਜਤ ਕਰਨੀ ਹੀ ਭੁੱਲ ਗਏ ਕੱਚੇ ਧਾਗੇ ਵਰਗੇ ਰਿਸ਼ਤੇ ਪੈਰਾਂ ਦੇ ਵਿੱਚ ਰੁੱਲ ਗਏ ਸੱਥ ਦੇ ਵਿਚੋਂ ਲੰਘਣ ਧੀਆਂ ਆਪਣੇ ਵਾਲ ਖਲਾਰ
ਨਿੱਤ ਹੀ ਪੀਜੇ ਬਰਗਰ ਖਾਂਦੇ ਭੁੱਲ ਗਏ ਦੇਸੀ ਖਾਣੇ ਘਗਰੇ ਤੇ ਫੁੱਲਕਾਰੀ ਗੁੰਮੇ ,ਵਿਸਰੇ ਤੰਬੇ ਲਾਣੇ ਮਾਂ ਬੋਲੀ ਨੂੰ ਭੁੱਲਕੇ ਕਰਦੇ ਇੰਗਲਿਸ਼ ਵਿੱਚ ਤਕਰਾਰ
ਸਾਡਾ ਸਭਿਆਚਾਰ ਹੀ ਮਿੱਤਰੋ ਸਾਡਾ ਹੈ ਸਰਮਾਇਆ ਸਾਡੇ ਬੋਲੀਆਂ ਟੱਪੇ ਸੁਣਕੇ ਸਾਰਾ ਜਗ ਨਸ਼ਿਆਇਆ ਰੁੱਤਾਂ ਵਾਂਗੂੰ ਬਦਲ ਨਾ ਜਾਣਾ ,ਕਰ ਲਉ ਸੋਚ ਵਿਚਾਰ.......
s.s
|
|
04 Dec 2012
|
|
|
|
|
|
|
Thnx.....karmjit ji.....u r right.....
|
|
05 Dec 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|