|
 |
 |
 |
|
|
Home > Communities > Punjabi Poetry > Forum > messages |
|
|
|
|
|
|
ਲੋੜ ਨਈਂ ਮੰਦਿਰ ਮਸੀਤੀਂ ਜਾਣ ਦੀ - ਦਾਦਰ ਪੰਡੋਰਵੀ |
ਪੇਸ਼ ਹੈ ਦਾਦਰ ਪੰਡੋਰਵੀ ਜੀ ਦੀ ਰਚਨਾ, ਉਮੀਦ ਹੈ ਬਹੁਤਿਆਂ ਨੂੰ ਪਸੰਦ ਆਵੇਗੀ....
ਰਿਸ਼ਤਿਆਂ ਵਿੱਚ ਦਿਲਕਸ਼ੀ ਪੈਦਾ ਕਰੋ,
ਸੋਚ ਵਿੱਚ ਪਾਕੀਜ਼ਗੀ ਪੈਦਾ ਕਰੋ
ਲੁਤਫ਼ ਦੇਵੇਗੀ ਮੁਹੱਬਤ ਹੋਰ ਵੀ,
ਇਸ 'ਚ ਕੁਝ ਨਾਰਾਜ਼ਗੀ ਪੈਦਾ ਕਰੋ
ਮਨ ਤੇ ਮਸਤਕ ਨੂੰ ਕਰੇ ਜੋ ਨੂਰ-ਨੂਰ,
ਸ਼ਾਇਰੋ ! ਉਹ ਸ਼ਾਇਰੀ ਪੈਦਾ ਕਰੋ
ਜ਼ਿੰਦਗੀ ਜ਼ਿੰਦਾ-ਦਿਲੀ ਦਾ ਨਾਮ ਹੈ,
ਇਸ ਦੇ ਵਿੱਚ ਨਾ ਬੁਜ਼ਦਿਲੀ ਪੇਦਾ ਕਰੋ
ਇਹ ਤਾਂ ਹਿੰਦੂ, ਸਿੱਖ, ਮੁਸਲਿਮ ਬਣ ਗਏ,
ਧਰਤ 'ਤੇ ਫਿਰ ਆਦਮੀ ਪੈਦਾ ਕਰੋ
ਦੋਸਤਾਂ 'ਤੇ ਮਾਣ ਕਰਨੈ ਠੀਕ, ਪਰ
ਨਾ ਕਿਸੇ ਸੰਗ ਦੁਸ਼ਮਣੀ ਪੈਦਾ ਕਰੋ
ਪੱਥਰਾਂ ਵਾਂਗੂੰ ਨਾ ਢੋਵੋ ਜ਼ਿੰਦਗੀ,
ਇਸ 'ਚ ਕੁਝ ਕਾਰੀਗਰੀ ਪੈਦਾ ਕਰੋ
ਨੇਰ੍ਹਿਆਂ ਦੇ ਨਾਲ ਜੇਕਰ ਜੂਝਣੈ,
ਇਲਮ ਦੀ ਮੱਥੇ 'ਮਣੀ' ਪੈਦਾ ਕਰੋ
ਖਿੜਕੀਆਂ ਖੁਲੀਆਂ ਮਸਾਂ ਹਰ ਘਰ ਦੀਆਂ,
ਫਿਰ ਨਾ ਥਾਂ ਥਾਂ ਖਲਬਲੀ ਪੈਦਾ ਕਰੋ
ਲੋੜ ਨਈਂ ਮੰਦਿਰ ਮਸੀਤੀਂ ਜਾਣ ਦੀ,
ਦਿਲ 'ਚ 'ਦਾਦਰ' ਬੰਦਗੀ ਪੈਦਾ ਕਰੋ
***** Dadar Pandorvi *****
|
|
11 Dec 2010
|
|
|
awesome |
realy realy great wording...bahut hi doonghi soch nu darsaaundi rachna hai...mere kol shabad nahi han esdi tareef lyi...realy a great creation...!!
thankx for sharing
|
|
12 Dec 2010
|
|
|
awesome composition |
thanx for sharing bhaji
|
|
12 Dec 2010
|
|
|
|
ਰੂਹ ਖੁਸ਼ ਕਰਤੀ ਵੀਰ ਜੀ... ਇਹ ਰਚਨਾ ਸਾਂਝੀ ਕਰਕੇ......
ਮਜ਼ਾ ਆ ਗਿਆ ਪੜ ਕੇ ......
|
|
12 Dec 2010
|
|
|
|
|
|
ਸਬ ਤੋ ਪਹਿਲਾਂ ਬਲਿਹਾਰ ਵੀਰ ਜੀ ਦਾ ਸ਼ੁਕਰੀਆ ,,,,,,,,,,,,
ਬਾਕੀ ਇਹ ਰਚਨਾ ਦੀ ਤਾਰੀਫ਼ ਕਰਨ ਦੀ ਮੈਂ ਔਕਾਤ ਨਹੀ ਰਖਦਾ ,
ਮੇਰੇ ਲਫਜਾਂ ਦਾ ਦਾਇਰਾ ਐਨਾਂ ਖੁੱਲਾ ਨਹੀਂ ਕਿ ਉਸ ਵਿੱਚ ਇਸ ਰਚਨਾ ਦੀ ਖੂਬਸੂਰਤੀ ਨੂੰ ਕੈਦ ਕੀਤਾ ਜਾ
ਸਕੇ ,,,,,,,,,,,
ਸ਼ੁਕਰੀਆ ,,,,,,,,,,,,,,,
|
|
12 Dec 2010
|
|
|
|
ਬਹੁਤ ਧੰਨਬਾਦ ਬਲਿਹਾਰ ਬਾਈ ਜੀ .........
ਬਹੁਤ ਖੂਬਸੂਰਤ ਰਚਨਾ , ਅਲਫਾਜ਼ , ਖਿਆਲ ਤੇ ਅਰਥਾਂ ਦੀ ਡੂੰਘਾਈ .....ਬੇਹੱਦ ਕਮਾਲ ਆ ਜੀ ..........
ਕਾਸ਼! ਇਸ ਤਰ੍ਹਾ ਦੇ ਗੁਣ ਹਰ ਸ਼ਾਇਰ ਦੀਆਂ ਰਚਨਾਵਾਂ ਵਿਚ ਹੋਣ ,
ਬਹੁਤ ਸ਼ੁਕ੍ਰਿਯਾ ਜੀ
ਬਹੁਤ ਧੰਨਬਾਦ ਬਲਿਹਾਰ ਬਾਈ ਜੀ .........
ਬਹੁਤ ਖੂਬਸੂਰਤ ਰਚਨਾ , ਅਲਫਾਜ਼ , ਖਿਆਲ ਤੇ ਅਰਥਾਂ ਦੀ ਡੂੰਘਾਈ .....ਬੇਹੱਦ ਕਮਾਲ ਆ ਜੀ ..........
ਕਾਸ਼! ਇਸ ਤਰ੍ਹਾ ਦੇ ਗੁਣ ਹਰ ਸ਼ਾਇਰ ਦੀਆਂ ਰਚਨਾਵਾਂ ਵਿਚ ਹੋਣ ,
ਬਹੁਤ ਸ਼ੁਕ੍ਰਿਯਾ ਜੀ
|
|
12 Dec 2010
|
|
|
|
ਸਾਰੇ ਸੂਝਵਾਨ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਇਸ ਨੂੰ ਪੜ੍ਹਨ ਲਈ ਤੇ ਕੁਮੈਂਟ ਕਰਨ ਲਈ....
ਮੈਂ ਹੁਣੇ ਹੁਣੇ ਇੱਕ ਹੋਰ ਰਚਨਾ share ਕੀਤੀ ਹੈ ਦਾਦਰ ਜੀ ਦੀ...
check it out..I hope u guys will lyk that one too
|
|
12 Dec 2010
|
|
|
|
great creation..!!
mere kol koi hor shabad nahi han....bahut hi lajawab rachna hai..thankx for sharing
|
|
15 Dec 2010
|
|
|
|
great creation..!!
mere kol koi hor shabad nahi han....bahut hi lajawab rachna hai..thankx for sharing
|
|
15 Dec 2010
|
|
|
|
|
|
|
|
|
|
 |
 |
 |
|
|
|