|
'ਦਾਦਰ ਪੰਡੋਰਵੀ' ਜੀ ਦੀ ਰਚਨਾ |
ਇੱਕ ਵਾਰ ਫਿਰ ਪੇਸ਼ ਹੈ ਜੀ 'ਦਾਦਰ ਪੰਡੋਰਵੀ' ਜੀ ਦੀ ਰਚਨਾ(-ਅੰਦਰ ਦਾ ਸਫ਼ਰ ਵਿੱਚੋਂ-)..ਉਮੀਦ ਹੈ ਕਿ ਬਹੁਤਿਆਂ ਨੂੰ ਪਸੰਦ ਆਵੇਗੀ....
ਚਾਨਣ ਦੀ ਅਹਿਮੀਅਤ ਤੋਂ ਮੁਨਕਰ ਕੋਈ ਨ ਸੀ| ਨ੍ਹੇਰੇ ਖਿਲਾਫ਼ ਬੋਲਦਾ , ਐਪਰ ਕੋਈ ਨ ਸੀ|
ਕੱਪੜੇ ਦੀ ਮਿੱਲ੍ਹ ਕੋਲ ਉਹ, ਠੰਡ ਨਾਲ ਮਰ ਗਿਆ, ਉਸ 'ਤੇ ਬਗੈਰ ਕ ਫ਼ਨ ਤੋਂ , ਕੱਪੜਾ ਕੋਈ ਨ ਸੀ|
ਚਾਹੁੰਦਾ ਹੈ ਮੋਹਰੇ ਜਗ 'ਚ ਉਹ , ਆਪਣੀ ਪਸੰਦ ਦੇ, ਮੇਰੀ ਨਜ਼ਰ 'ਚ ਉਹਦੇ ਜਿਹਾ, ਹਿਟਲਰ ਕੋਈ ਨ ਸੀ|
ਹੈਰਾਨ ਸਭ ਨੇ ਵੇਖ ਕੇ , ਗੁਲਸ਼ਨ 'ਚ ਰੌਣਕਾਂ, ਦਿਸਦਾ ਬਹਾਰ ਆਉਣ ਦਾ, ਅਵਸਰ ਕੋਈ ਨ ਸੀ|
ਮੰਜ਼ਿਲ 'ਤੇ ਪੁੱਜ ਗਏ ਜਦੋਂ, ਰਹਿਬਰ ਕਈ ਮਿਲੇ, ਰਸਤਾ ਜਦੋਂ ਪਤਾ ਨ ਸੀ , ਰਹਿਬਰ ਕੋਈ ਨ ਸੀ|
ਲੋਕਾਂ ਨੂੰ ਉਸਦਾ ਸੱਚ ਵੀ , ਚੁੱਭਦਾ ਰਿਹਾ ਸਦਾ, ਪਰ ਮੇਰੇ ਹੱਕ 'ਚ ਓਸ ਤੋਂ, ਬਿਹਤਰ ਕੋਈ ਨ ਸੀ|
ਸਭ ਨੇ ਪਿਆਸ ਪਾਲ੍ਹ ਲਈ , ਐਵੇਂ ਫ਼ਜ਼ੂਲ ਵਿੱਚ, ਦਿਸਦਾ ਕਿਤੇ ਵੀ ਦੂਰ ਤੱਕ, ਸਾਗਰ ਕੋਈ ਨ ਸੀ|
ਆ ਕੇ ਗਜ਼ਲ-ਅਦਬ 'ਚ ਮੈਂ, ਕੁਝ 'ਨਾਂ' ਕਮਾ ਲਿਆ, ਵਰਨਾ ਤਾਂ ਮੈਨੂੰ ਜਾਣਦਾ , 'ਦਾਦਰ' ਕੋਈ ਨ ਸੀ|
|
|
16 Jan 2011
|