ਦਹਾੜ
ਆਦਿ ਮੱਧ ਅਤੇ ਅੰਤ ਦਾ ਇਲਮ ਹੈ,
ਤੁਰਨਾ ਡਿੱਗਣਾ ਫਿਰ ਉੱਠ ਕੇ ਤੁਰ ਪੈਣਾ,
ਇਹ ਸੰਘਰਸ਼ ਹੈ ਸਿਧਾਂਤ ਨਹੀਂ ਹੈ,
ਬਰਾਬਰੀ ਕੁਦਰਤ ਦੀ ਦੇਣ ਹੈ,
ਕੁਦਰਤ ਦੀ ਤਰ੍ਹਾਂ ਨਿਰੰਤਰ ਕਾਇਮ ਰਹਿਣਾ,
ਸਿਰਫ਼ ਆਪਣੀ ਔਕਾਤ ਨੂੰ ਸਮਝਣ ਦੀ ਕੁਆਇਦ ਹੈ,
ਜਨਮ ਮਰਣ ਜੀਊਣ ਦੀ ਪ੍ਰਕਿਰਿਆ ਬਰਾਬਰ,
ਨਿਰਬਲ ਡਰਿਆ ਹੋਇਆ ਸਰਮਾਏਦਾਰ,
ਮੱਖਮਲੀ ਗੱਦਿਆਂ ਤੇ ਸੌਣ ਦੀ ਬਜਾਏ ਪੈਰਾਂ ਦੇ ਖੜਾਕ ਤੋਂ ਡਰਦਾ,
ਤਾਕਤਵਰ ਬੇਪ੍ਰਵਾਹ ਨੰਗਾ ਧੜੰਗੇ ਝੌਂਪੜੀਆਂ ਦੇ ਗ਼ਰੀਬ,
ਮੱਛਰ ਸੱਪ ਭੁੱਖ ਬਦਬੂ ਤੋਂ ਬੇਖ਼ਬਰ ਘਰਾੜੇ ਮਾਰਦਾ,
ਸੰਵਿਧਾਨ ਕਾਨੂੰਨ ਅਧਿਕਾਰ ਦੇ ਇਸਤੇਮਾਲ ਕਰਦੇ,
ਤਾਕਤਵਰ ਚਲਾਕ ਫ਼ਰੇਬੀ ਲੋਕਾਂ ਦੀ ਬਦਗੁਮਾਨ,
ਉਂਗਲਾਂ ਤੇ ਗਿਣੇ ਜਾ ਸਕਦੇ ਬੇਸਬਰੇ ਲੋਕ,
ਧਰਮ ਸੰਵਿਧਾਨ ਰਾਜਨੀਤੀ ਆਰਥਿਕਤਾ ਖ਼ਰੀਦਦੇ,
ਕਰੋੜਾਂ ਦੀ ਭੀੜ ਅਗਿਆਨੀ ਲੋਕ ਗੁਲਾਮੀ ਭੋਗਦੇ,
ਸੰਘਰਸ਼ ਕਰਦੇ ਲੀਡਰਾਂ ਦੀ ਦੂਹਰੀ ਨੀਤੀ ਦੇ ਸ਼ਿਕਾਰ,
ਆਦਿ ਮੱਧ ਤੋਂ ਉਵੇਂ ਦੇ ਉਵੇਂ ਸ਼ਾਇਦ ਅੰਤ ਵੀ ਉਵੇਂ ਹੀ ਰਹੇ।
ਗੁਰਮੀਤ ਸਿੰਘ ਐਡਵੋਕੇਟ ਪੱਟੀ
|