|
 |
 |
 |
|
|
Home > Communities > Punjabi Poetry > Forum > messages |
|
|
|
|
|
ਪੰਜਾਬੀ ਦੇ ਅਲਬੇਲੇ ਸ਼ਾਇਰ ਉਸਤਾਦ ਦਾਮਨ ਦਾ ਜਨਮਦਿਨ ਮੁਬਾਰਕ ! |
‘‘ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ। ਗੋਦੀ ਜਿਦ੍ਹੀ ’ਚ ਪਲ ਕੇ ਜਵਾਨ ਹੋਇਓਂ, ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ। ਜੇ ਪੰਜਾਬੀ, ਪੰਜਾਬੀ ਈ ਕੂਕਣਾ ਈ, ਜਿੱਥੇ ਖਲਾ ਖਲੋਤਾ ਏਂ ਥਾਂ ਛਡ ਦੇ। ਮੈਨੂੰ ਇੰਜ ਲੱਗਦਾ, ਲੋਕੀ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।’
( ਉਸਤਾਦ ਦਾਮਨ )
|
|
03 Sep 2014
|
|
|
|
ਭਾਵੇਂ ਮੂਹੋਂ ਨਾ ਕਹੀਏ ਪਰ ਵਿਚੋਂ ਵਿੱਚੀ, ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ। ਇਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ। ਕੁੱਝ ਉਮੀਦ ਏ ਜਿੰਦਗੀ ਮਿਲ ਜਾਵੇਗੀ, ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ। ਜਿਉਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ। ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ। ਲਾਲੀ ਅੱਖੀਆਂ ਦੀ ਪਈ ਦਸਦੀ ਏ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।
( ਉਸਤਾਦ ਦਾਮਨ )
|
|
03 Sep 2014
|
|
|
|
ਉਸਤਾਦ ਦਾਮਨ
ਜਨਮ 4 ਅਗਸਤ 1911
ਮੌਤ 3 ਦਸੰਬਰ 1984 (ਉਮਰ 73)
ਪ੍ਰਭਾਵਿਤ ਕਰਨ ਵਾਲੇ ਸੂਫ਼ੀ ਸਾਹਿਤ, ਬਾਣੀ, ਮੀਆਂ ਇਫਤਿਖਾਰਉੱਦੀਨ
ਉਸਤਾਦ ਦਾਮਨ (ਅਸਲ ਨਾਮ ਚਿਰਾਗ਼ ਦੀਨ) (4 ਸਤੰਬਰ 1911 - 3 ਦਸੰਬਰ 1984) ਪੰਜਾਬੀ ਜ਼ਬਾਨ ਦੇ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਸਨ । ਦਾਮਨ ਉਨ੍ਹਾਂ ਦਾ ਤਖ਼ੱਲਸ ਸੀ। 1947 ਦੀ ਭਾਰਤ ਦੀ ਤਕਸੀਮ ਤੋਂ ਬਾਅਦ ਉਹ ਪਾਕਿਸਤਾਨ ਵਿੱਚ ਕਈ ਦਹਾਕਿਆਂ ਤੱਕ ਹਕੂਮਤ ਕਰਦੇ ਰਹੇ ਫ਼ੌਜੀ ਤਾਨਾਸ਼ਾਹਾਂ ਦੇ ਤਿੱਖੇ ਆਲੋਚਕ ਸਨ। ਉਨ੍ਹਾਂ ਦੀਆਂ ਸਭ ਤੋਂ ਵਧੇਰੇ ਕਹਾਵਤ ਵਰਗੀਆਂ ਸਤਰਾਂ ਹਨ: ਪਾਕਿਸਤਾਨ ਦੀਆਂ ਮੌਜਾਂ ਈ ਮੌਜਾਂ ਚਾਰੇ ਪਾਸੇ ਫ਼ੌਜਾਂ ਈ ਫ਼ੌਜਾਂ
ਅੱਗੇ ਹੋਰ: ਅਸਾਂ ਮੰਜ਼ਿਲ ਮਕਸੂਦ 'ਤੇ ਪਹੁੰਚਣਾ ਕੀਹ ਟਾਂਗਾ ਏਸ ਪਾਸੇ ਘੋੜਾ ਓਸ ਪਾਸੇ ਆਜ਼ਾਦੀ ਸੰਗਰਾਮ ਦੀ ਰਾਜਨੀਤੀ ਦੀ ਜਾਗ ਉਨ੍ਹਾਂ ਨੂੰ ਮੀਆਂ ਇਫਤਿਖਾਰਉੱਦੀਨ ਨੇ ਲਾਈ ਸੀ। ਦਰਜ਼ੀ ਹੋਣ ਨਾਤੇ 1930 ਵਿੱਚ ਉਸਨੇ ਇਫਤਿਖਾਰਉੱਦੀਨ ਲਈ ਇੱਕ ਸੂਟ ਦੀ ਸਿਲਾਈ ਕੀਤੀ ਸੀ ਅਤੇ ਦਾਮਨ ਦੀ ਸ਼ਾਇਰੀ ਤੋਂ ਪ੍ਰਭਾਵਿਤ ਹੋ ਉਨ੍ਹਾਂ ਨੇ ਉਸਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੱਕ ਜਲਸੇ ਵਿੱਚ ਆਪਣੀ ਕਵਿਤਾ ਸੁਣਾਉਣ ਲਈ ਸੱਦਾ ਦੇ ਦਿੱਤਾ। ਉਥੇ ਦਾਮਨ ਦੀ ਇੱਕਦਮ ਚੜ੍ਹਾਈ ਹੋ ਗਈ; ਉਥੇ ਹਾਜਰ ਪੰਡਿਤ ਨਹਿਰੂ, ਨੇ ਉਸਨੂੰ ‘ਆਜ਼ਾਦੀ ਦਾ ਸ਼ਾਇਰ’ ਕਹਿ ਕੇ ਸਨਮਾਨ ਦਿੱਤਾ। ਪਹਿਲਾਂ ਉਹ ਹਮਦਮ ਦੇ ਨਾਂ ਹੇਠ ਲਿਖਦਾ ਹੁੰਦਾ ਸੀ ਬਾਅਦ ਵਿੱਚ ਤਖ਼ੱਲਸ ਬਦਲ ਕੇ ਦਾਮਨ ਰੱਖ ਲਿਆ। ਉਸਤਾਦ ਦਾ ਖਤਾਬ ਉਸਨੂੰ ਲੋਕਾਂ ਨੇ ਦਿੱਤਾ ਸੀ। ਇਸਤੋਂ ਬਾਅਦ ਉਹ ਇਨ੍ਹਾਂ ਜਲਸਿਆਂ ਵਿੱਚ ਬਾਕਾਇਦਾ ਸ਼ਾਮਲ ਹੋਣ ਲੱਗ ਪਏ। ਉਹ ਹਿੰਦੂ-ਮੁਸਲਿਮ-ਸਿੱਖ ਏਕਤਾ ਨੂੰ ਆਜ਼ਾਦੀ ਦੀ ਲਾਜ਼ਮੀ ਸ਼ਰਤ ਮੰਨਦੇ ਸਨ। ਉਨ੍ਹਾਂ ਦੀ ਕਾਵਿਕਲਾ ਦੀ ਇੱਕ ਮਿਸਾਲ :
‘ਮੈਨੂੰ ਦੱਸ ਓਏ ਰੱਬਾ ਮੇਰਿਆ, ਹੁਣ ਦੱਸ ਮੈਂ ਕਿਧਰ ਜਾਂ, ਮੈਂ ਓਥੇ ਢੂੰਡਾਂ ਪਿਆਰ ਨੂੰ, ਜਿੱਥੇ ਪੁੱਤਰਾਂ ਖਾਣੀ ਮਾਂ, ਜਿੱਥੇ ਕੈਦੀ ਹੋਈਆਂ ਬੁਲਬੁਲਾਂ, ਤੇ ਬਾਗੀਂ ਬੋਲਣ ਕਾਂ, ਓਥੇ ਫੁੱਲ ਪਏ ਲੀਰਾਂ ਜਾਪਦੇ, ਤੇ ਕਲੀਆਂ ਖਿਲੀਆਂ ਨਾ।’
|
|
03 Sep 2014
|
|
|
|
|
ਬਹੁਤ ਹੀ ਸੁੰਦਰ ਅਪੀਲ ਕਰਦੇ ਕਾਵਿ ਟੋਟੇ, ਅਤੇ ਨਿੱਕੀ ਜਿਹੀ ਪਰ ਅਮੀਰ ਕਰਦੀ ਜਾਣਕਾਰੀ |
ਬਿੱਟੂ ਬਾਈ ਜੀ, ਹਮੇਸ਼ਾ ਦੀ ਤਰਾਂ ਤੁਸੀਂ ਮੋਤੀ ਚੁਣ ਚੁਣ ਕੇ ਲਿਆਉਂਦੇ ਹੋ | ਬਹੁਤ ਮੇਹਰਬਾਨੀ ਇਸ ਸੇਵਾ ਲਈ |
ਜਿਉਂਦੇ ਵੱਸਦੇ ਰਹੋ !
ਬਹੁਤ ਹੀ ਸੁੰਦਰ ਅਪੀਲ ਕਰਦੇ ਕਾਵਿ ਟੋਟੇ, ਅਤੇ ਨਿੱਕੀ ਜਿਹੀ ਪਰ ਅਮੀਰ ਕਰਦੀ ਜਾਣਕਾਰੀ |
ਬਿੱਟੂ ਬਾਈ ਜੀ, ਹਮੇਸ਼ਾ ਦੀ ਤਰਾਂ ਤੁਸੀਂ ਮੋਤੀ ਚੁਣ ਚੁਣ ਕੇ ਲਿਆਉਂਦੇ ਹੋ | ਬਹੁਤ ਮੇਹਰਬਾਨੀ ਇਸ ਸੇਵਾ ਲਈ |
ਜਿਉਂਦੇ ਵੱਸਦੇ ਰਹੋ !
|
|
04 Sep 2014
|
|
|
|
|
|
|
|
|
 |
 |
 |
|
|
|