|
 |
 |
 |
|
|
Home > Communities > Punjabi Poetry > Forum > messages |
|
|
|
|
|
ਰਾਜ਼ੀ ਰੱਬ ਤੇ ਗ਼ੁੱਸੇ ਸ਼ੈਤਾਨ ਵੀ ਨਹੀਂ ।- |
ਤੰਗ ਦਿਲੀ ਨੂੰ ਜਦੋਂ ਦਾ ਦੂਰ ਕੀਤਾ, ਜੇ ਮੈਂ ਖ਼ੁਸ਼ ਨਹੀਂ ਤੇ ਹੈਰਾਨ ਵੀ ਨਹੀਂ ।
ਮਾਲਾ ਫੇਰਨਾਂ, ਤਸਬੀਹ ਦਾ ਵਿਰਦ ਕਰਨਾਂ, ਜੇ ਕੋਈ ਨਫ਼ਾ ਨਹੀਂ ਤੇ ਨੁਕਸਾਨ ਵੀ ਨਹੀਂ ।
ਮੰਨਾਂ ਮੂਰਤੀ, ਕਾਅਬੇ ਦੇ ਵੱਲ ਝੁਕਨਾਂ, ਰਾਮ ਅਪਨਾ ਗ਼ੈਰ ਰਹਿਮਾਨ ਵੀ ਨਹੀਂ ।
ਜਦੋਂ ਖ਼ਿਆਲ ਆਉਂਦਾ ਉਹਦੀ ਬੰਦਗੀ ਦਾ, ਰਹਿੰਦਾ ਨਹੀਂ ਹਿੰਦੂ, ਮੁਸਲਮਾਨ ਵੀ ਨਹੀਂ ।
ਉਹ ਖ਼ੁਦਾ ਮੇਰਾ, ਮੈ ਖੁਦਾਈ ਓਹਦੀ, ਉਹਦੀ ਯਾਦ ਬਿਨ ਹੋਰ ਧਿਆਨ ਵੀ ਨਹੀਂ ।
'ਦਾਮਨ' ਪੀਵੇ ਸ਼ਰਾਬ ਤੇ ਕਰੇ ਸਜਦਾ, ਰਾਜ਼ੀ ਰੱਬ ਤੇ ਗ਼ੁੱਸੇ ਸ਼ੈਤਾਨ ਵੀ ਨਹੀਂ ।-
ਉਸਤਾਦ ਦਾਮਨ
|
|
10 Jan 2013
|
|
|
|
ਬਹੁਤ ਖ਼ੂਬ ਜੀ ... TFS ਬਿੱਟੂ ਜੀ
|
|
11 Jan 2013
|
|
|
|
|
|
Att jaari ae bittu ji
TFS :)
|
|
11 Jan 2013
|
|
|
|
|
ਬਹੁਤ ਲਾਜਵਾਬ ਰਚਨਾ .....ਬਹੁਤ ਖੂਬ ...ਉਸਤਾਦ ਦਾਮਨ ਜੀ .....ਉਸਤਾਦਾਂ ਦੀ ਉਸਤਾਦੀ ਦਾ , ਉਸਤਾਦ ਦੀ ਸ਼ਗਿਰਦੀ ਤੋਂ ਪਤਾ ਚਲਦਾ .....ਓਸ ਦੀ ਰਜ਼ਾ ਤੋਂ ਬਿਨਾ ਨਾ ਕੋਈ ਪੱਤਾ ਹੱਲਦਾ .....
|
|
13 Jan 2013
|
|
|
|
|
ਬਹੁਤ ਵਧੀਆ ਜੀ......tfs......
|
|
14 Jan 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|